Punjab

ਪੰਜਾਬੀ ਗਾਇਕ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ

ਪੰਜਾਬੀ ਗਾਇਕ ਜਸਵਿੰਦਰ ਸਿੰਘ (Punjabi Singer Jaswinder Singh) ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਹ ਬਠਿੰਡਾ (Bathinda) ਦੇ ਨਥਾਣਾ ਦੇ ਪਿੰਡ ਪੂਹਲੀ ਦਾ ਰਹਿਣ ਵਾਲਾ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਆਪਣੀ ਮੌਤ ਤੋਂ ਪਹਿਲਾਂ ਉਸ ਵੱਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਲਾਈਵ ਵਿੱਚ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਤੋਂ ਦਿਲ ਤੋਂ ਮਾਫੀ ਮੰਗਦਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਧੋਖਾਧੜੀ ਦੇ ਦੋਸ਼ ਵਿੱਚ ਆਪਣੀ ਜ਼ੀਵਨ ਲੀਲਾ ਸਮਾਪਤ ਕਰ ਰਿਹਾ ਹੈ। ਗਾਇਕ ਜਸਵਿੰਦਰ ਸਿੰਘ ਕਾਫੀ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਉਸ ਨੇ ਪੁਲਿਸ ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਪਰ ਪੁਲਿਸ ਨੇ ਕੋਈ ਕਦਮ ਨਹੀਂ ਚੁੱਕਿਆ।  ਜਿਸ ਕਰਕੇ ਉਹ ਇਹ ਕਦਮ ਚੁੱਕ ਰਿਹਾ ਹੈ। ਇਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰ ਕਿਹਾ ਸੀ ਕਿ  ਡਾ: ਰਣਜੀਤ ਸਿੰਘ ਨੀਟਾ ਵਾਸੀ ਭੁੱਚੋ ਮੰਡੀ  ਅਤੇ ਉਸ ਦੇ ਭਰਾ ਬੀ.ਐੱਸ.ਮਿੱਠਾ ਨੇ ਮੈਨੂੰ ਬਹੁਤ ਬਦਨਾਮ ਕੀਤਾ ਅਤੇ ਮੈਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਮੇਰੀ ਸਾਰੀ ਜਾਇਦਾਦ ਅਤੇ ਪੈਸਾ ਉਨ੍ਹਾਂ ਦੇ ਕਾਰਨ ਵਿਕ ਚੁੱਕੀ ਹੈ ਅਤੇ ਗੁਰਵਿੰਦਰ ਭਾਟੀਆ ਵਾਸੀ ਨਥਾਣਾ ਜੋ ਕਿ ਭਾਟੀਆ ਸਟੋਰ ਚਲਾਉਂਦਾ ਹੈ। ਉਹ ਮੇਰੇ ਅੱਠ ਲੱਖ ਰੁਪਏ ਖਾ ਗਏ। ਮੈਂ ਆਪਣੇ ਬੱਚਿਆਂ ਦਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਿਆ। ਇਕ ਹੋਰ ਵਿਅਕਤੀ ਗੁਰਸ਼ਰਨ ਜਿਸ ਨੂੰ ਛੋਟਾ ਭਰਾ ਬਣਾਇਆ ਸੀ ਉਸ ਨੇ ਵੀ ਧੋਖਾ ਦਿੱਤਾ ਹੈ। ਇਸ ਕਰਕੇ ਉਹ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਰਿਹਾ ਹੈ। ਕਿਰਪਾ ਕਰਕੇ ਇਸ ਵੀਡੀਓ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ।

ਇਹ ਵੀ ਪੜ੍ਹੋ – ਹੈਰੀਟੇਜ ਸਟ੍ਰੀਟ ਦੀ ਹਾਲਤ ਵੇਖ ਕੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਿਲ ਵੀ ਬੈਠ ਗਿਆ ! ਕਮਿਸ਼ਨ ਤੋਂ ਮੰਗ ਲਿਆ ਜਵਾਬ !