The Khalas Tv Blog Punjab ਚਰਨੀ ਲੱਗ ਗਾਇਕ ਨਿੱਕੂ ਨੇ ਰੋ-ਰੋ ਕੇ ਦੱਸੇ ਦੁੱਖ, ਦਰਦਾਂ ਦੇ ਨਿਵਾਰਣ ਲਈ ‘ਸਾਧ’ ਨੇ ਦਿੱਤੇ ਮੰਤਰ..ਦੇਖੋ Video
Punjab

ਚਰਨੀ ਲੱਗ ਗਾਇਕ ਨਿੱਕੂ ਨੇ ਰੋ-ਰੋ ਕੇ ਦੱਸੇ ਦੁੱਖ, ਦਰਦਾਂ ਦੇ ਨਿਵਾਰਣ ਲਈ ‘ਸਾਧ’ ਨੇ ਦਿੱਤੇ ਮੰਤਰ..ਦੇਖੋ Video

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਪੰਜਾਬੀ ਦੀ ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਬੜੀ ਤੇਜੀ ਨਾਲ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨਿੱਕੂ ਇੱਕ ‘ਸਾਧ’ ਦੇ ਚਰਨੀ ਲੱਗ ਕੇ ਰੋਂਦੇ ਹੋਏ ਆਪਣੇ ਦੁੱਖ ਦੱਸ ਰਿਹਾ ਹੈ। ਅਗੋਂ ਪ੍ਰਚਾਰਕ ਨੇ ਵੀ ਉਸਦੇ ਕਸ਼ਟਾਂ ਦੇ ਨਿਵਾਰਣ ਲਈ ਮੰਤਰ ਦਿੱਤਾ। ਇਸ ਨੂੰ ਲੈ ਕੇ ਨਿੱਕੂ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

 

ਅਸਲ ਵਿੱਚ ਵੀਡੀਓ ਵਿੱਚ ਗਾਇਕ ਇੰਦਰਜੀਤ ਨਿੱਕੂ ਬਾਗੇਸ਼ਵਰ ਧਾਮ ਸਰਕਾਰ ਦੇ ਚਰਨੀ ਲੱਗ ਕੇ ਆਪਣੇ ਦੁੱਖ ਦੱਸ ਰਹੇ ਹਨ। ਨਿੱਕੂ ਨੇ ਕਿਹਾ ਕਿ ‘ਮੇਰਾ ਕੰਮ ਬਿਲਕੁਲ ਰੁਕਿਆ ਹੋਇਆ ਹੈ। ਗਾਇਕ ਹੋਣ ਦੇ ਬਾਵਜੂਦ ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ।‘ ਅੱਗੋਂ ਮਹਾਰਾਜ ਦੇ ਤੌਰ ਤੇ ਜਾਣੇ ਜਾਂਦੇ ਸਰਕਾਰ ਨੇ ਕਿਹਾ ਕਿ ‘ਤੁਸੀਂ ਭਵਿੱਖ ਵਿੱਚ ਵਧੀਆ ਗਾ ਸਕੋਗੇ, ਜਿਸ ਲਈ ਅਸੀਂ ਤੁਹਾਨੂੰ ਇੱਕ ਕਵਚ ਦੇਵਾਂਗੇ ਅਤੇ ਨਾਲ ਹੀ ਇੱਕ ਵਿਧਾਨ (ਮੰਤਰ) ਦੱਸਾਂਗੇ। ਸਰਕਾਰ ਨੇ ਨਿੱਕੂ ਨੂੰ ਗੀਤ ਗਾਉਣ ਲਈ ਕਿਹਾ ਜਿਸ ਤੋਂ ਬਾਅਦ ਨਿੱਕੂ ਨੇ ਬਾਬੇ ਦੀ ਤਾਰੀਫ ਵਿੱਚ ਗੀਤ ਗਾਇਆ ਜਿਸਦੀਆਂ ਕੁਝ ਸਤਰਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ।

‘ਤੇਰੀ ਨਜ਼ਰ ਸੁਵੱਲੀ ਹੋ ਜਾਵੇ

ਰਹਿਮਤ ਨਾਲ ਕੱਟ ਦੇ ਜ਼ਹਿਮਤ ਨੂੰ

ਮੇਰੀ ਜਾਨ ਸੁਖੱਲੀ ਹੋ ਜਾਵੇ

ਤੂੰ ਬਖਸ਼ੇ ਮੌਜ ਫਕੀਰਾਂ ਨੂੰ

ਤੂੰ ਬਖਸ਼ੇ ਰਾਂਝੇ ਹੀਰਾਂ ਨੂੰ

ਤੂੰ ਰੇਤ ‘ਚ ਮੇਖ ਚੜੇ

ਬਦਲ ਦੇਵੇ ਤਕਦੀਰਾਂ ਨੂੰ

ਰੂਹ ਮੌਲਾ ਤੇਰੇ ਮੁਰੀਦਾਂ ਦੀ

ਤੇਰੇ ਇਸ਼ਕ ‘ਚ ਟੱਲੀ ਹੋ ਜਾਵੇ

ਮੈਂ ਦਸਾਂ ਨਹੁੰਆਂ ਨਾਲ ਕਰਮ ਕਰਾਂ

ਮੈਂ ਦੁਖੀ ਦਿਲਾਂ ਉੱਤੇ ਮਰ੍ਹਮ ਧਰਾਂ

ਕੋਈ ਮਾੜਾ ਖਿਆਲ ਵੀ ਆਵੇ ਜੇ

ਸੋਚ ਵਿਚਾਰ ਕੇ ਸ਼ਰਮ ਕਰਾਂ

ਕੰਮ ਬੇਲੀ ਹੱਥੋਂ ਨੇਕੀ ਦਾ

ਕੋਈ ਮੱਲੋ ਮੱਲੀ ਹੋ ਜਾਵੇ।’

ਗੀਤ ਸੁਣਨ ਤੋਂ ਬਾਅਦ ਸਾਧ ਸਰਕਾਰ ਨੇ ਕਿਹਾ ਕਿ ‘ਵਿਦੇਸ਼ਾਂ ਵਿੱਚ ਪਹਿਲਾਂ ਦੀ ਤਰ੍ਹਾਂ ਤੁਸੀਂ ਸ਼ੋਅ ਕਰੋਗੇ। ਤੁਹਾਡਾ ਦਿਲ ਪਵਿੱਤਰ ਹੈ, ਮਿਲਾਵਟੀ ਨਹੀਂ ਹੈ। ਤੁਸੀਂ ਲੋਕਾਂ ਦੀਆਂ ਧੀਆਂ ਲਈ ਬਹੁਤ ਕੁਝ ਕੀਤਾ ਹੈ।’ ਬਾਗੇਸ਼ਵਰ ਧਾਮ ਸਰਕਾਰ ਨੂੰ ਭਗਵਾਨ ਬਾਲਾ ਜੀ ਦੇ ਉਹ ਭਗਤ ਮੰਨਿਆ ਜਾਂਦਾ ਹੈ, ਜਿਨ੍ਹਾਂ ਉੱਤੇ ਭਗਵਾਨ ਬਾਲਾ ਜੀ ਦੀ ਅਪਾਰ ਕਿਰਪਾ ਮੰਨੀ ਜਾਂਦੀ ਹੈ। ਬਾਗੇਸ਼ਵਰ ਧਾਮ ਸਰਕਾਰ ਦਾ ਅਸਲੀ ਨਾਮ ਧਿਰੇਂਦਰ ਮਹਾਰਾਜ ਹੈ। ਬਾਗੇਸ਼ਵਰ ਧਾਮ ਸਰਕਾਰ ਨੂੰ ਭਗਵਾਨ ਬਾਲਾ ਜੀ ਦੇ ਉਹ ਭਗਤ ਮੰਨਿਆ ਜਾਂਦਾ ਹੈ, ਜਿਨ੍ਹਾਂ ਉੱਤੇ ਭਗਵਾਨ ਬਾਲਾ ਜੀ ਦੀ ਅਪਾਰ ਕਿਰਪਾ ਮੰਨੀ ਜਾਂਦੀ ਹੈ। ਬਾਗੇਸ਼ਵਰ ਧਾਮ ਸਰਕਾਰ ਦਾ ਅਸਲੀ ਨਾਮ ਧਿਰੇਂਦਰ ਮਹਾਰਾਜ ਹੈ।

ਬਾਗੇਸ਼ਵਰ ਧਾਮ ਮੰਦਿਰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਹਨੂੰਮਾਨ ਬਾਲਾਜੀ ਦੇ ਦਰਸ਼ਨਾਂ ਲਈ ਸ਼ਰਧਾਲੂ ਆਉਂਦੇ ਹਨ। ਇਸ ਮੰਦਿਰ ਦਾ ਪੁਜਾਰੀ ਹੈ ਧਿਰੇਂਦਰ ਮਹਾਰਾਜ ਜੋ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਾ ਹੈ।

ਦਰਸ਼ਨਾਂ ਦੇ ਲਈ ਬਾਗੇਸ਼ਵਰ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਤੋਂ ਮੰਦਿਰ ਦੀ ਸੇਵਾ ਸਮਿਤੀ ਵੱਲੋਂ ਟੋਕਨ ਜਾਰੀ ਕੀਤੇ ਜਾਂਦੇ ਹਨ। ਬਾਗੇਸ਼ਵਰ ਧਾਮ ਸ਼ਰਧਾਲੂਆਂ ਦੇ ਲਈ ਆਸਥਾ ਅਤੇ ਉਨ੍ਹਾਂ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਬੇਹੱਦ ਹੀ ਪਵਿੱਤਰ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ, ਜਿਸਦੇ ਦਰਸ਼ਨਾਂ ਲਈ ਲੋਕ ਕਈ ਮੀਲਾਂ ਤੋਂ ਸਫ਼ਰ ਤੈਅ ਕਰਕੇ ਆਉਂਦੇ ਹਨ। ਧਿਰੇਂਦਰ ਮਹਾਰਾਜ ਆਪਣੇ ਆਪ ਨੂੰ ਹਨੂੰਮਾਨ ਜੀ ਦਾ ਇੱਕ ਹੋਰ ਰੂਪ ਮੰਨਦਾ ਹੈ।

Exit mobile version