ਚੰਡੀਗੜ੍ਹ : ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ(Punjabi singer Gippy Grewal) ਨੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ(BJP leader Gajendra Shekhawat) ਨਾਲ ਮੁਲਾਕਾਤ ਕੀਤੀ ਹੈ। ਇਸ ਸਬੰਧੀ ਬਕਾਇਦਾ ਰੂਪ ਵਿੱਚ ਬੀਜੀਪੀ ਆਗੂ ਰਜੇਂਦਰ ਸ਼ੇਖਾਵਤ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ‘ਤੇ ਮੁਲਾਕਤ ਦੀ ਤਸਵੀਰ ਪਾਈ ਹੈ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂਆਂ ਅਟਲਕਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਬੀਜੀਪੀ ਆਗੂ ਰਜੇਂਦਰ ਸ਼ੇਖਾਵਤ ਨੇ ਇਸ ਮੁਲਾਕਤ ਸਬੰਧੀ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਜੀ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨਾਲ ਚੰਗੀ ਚਰਚਾ ਹੋਈ। ਪੰਜਾਬ ਪ੍ਰਤੀ ਉਨ੍ਹਾਂ ਦੀ ਜਜ਼ਬਾਤੀ ਸੋਚ ਨੇ ਉਸ ਨੂੰ ਪ੍ਰਭਾਵਿਤ ਕੀਤਾ ਹੈ।
पंजाब के जाने-माने गायक और अभिनेता गिप्पी ग्रेवाल जी से मिलकर खुशी हुई। उनसे अच्छी चर्चा हुई।
पंजाब के प्रति उनकी भावनात्मक सोच ने प्रभावित किया। pic.twitter.com/ltzEzX5yS2
— Gajendra Singh Shekhawat (@gssjodhpur) May 25, 2023
ਇਹ ਮੁਲਾਕਾਤ ਨਾਲ ਸਿਆਸੀ ਚਰਚਾ ਛਿੜ ਗਈ ਹੈ ਕਿ ਹੋਰਨਾਂ ਕਲਾਕਾਰ ਵਾਂਗ ਗਿੱਪੀ ਗਰੇਵਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ? ਕੀ ਬੀਜੇਪੀ ਸੰਨੀ ਦਿਉਲ ਵਾਂਗ ਗਿੱਪੀ ਗਰੇਪਾਲ ਨੂੰ ਵੀ ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਵੱਜੋਂ ਖੜ੍ਹਾ ਕਰੁਨਾ ਚਾਹੁੂੰਦੀ ਹੈ।