ਬਿਉਰੋ ਰਿਪੋਰਟ : ਬਿਉਰੋ ਰਿਪੋਰਟ : ਕੈਨੇਡਾ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ 4 ਗੋਲੀਆਂ ਗਿੱਪੀ ਦੀ ਲੈਂਬੋਰਗਿਨੀ ਵਿੱਚ ਲੱਗੀਆਂ ਹਨ । ਕੁਝ ਮੀਡੀਆ ਹਾਊਸ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਥਿੱਤ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਮਲਾ ਗਿੱਪੀ ਦੇ ਵਾਈਟ ਰੌਕ ਹਾਊਸ ਵਿੱਚ ਹੋਇਆ ਹੈ । ਪਰ ‘ਦ ਖਾਲਸ ਟੀਵੀ ਨੂੰ ਗਿੱਪੀ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਜਿਸ ਵਾਈਟ ਰੌਕ ਹਾਊਸ ‘ਤੇ ਗਿੱਪੀ ਗਰੇਵਾਲ ‘ਤੇ ਹਮਲੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਹ ਗਾਇਕ ਦਾ ਪੁਰਾਣਾ ਘਰ ਸੀ ਉਹ ਹੁਣ ਉੱਥੇ ਨਹੀਂ ਰਹਿੰਦੇ ਹਨ । ਗੋਲੀ ਗਿੱਪੀ ਗਰੇਵਾਲ ਦੀ ਨਵੀਂ ਰਿਹਾਇਸ਼ ‘ਤੇ ਚੱਲੀ ਹੈ । ਪਰ ਸਾਰਾ ਪਰਿਵਾਰ ਠੀਕ ਹੈ । ਹਮਲੇ ਦੇ ਕੁਝ ਸਮੇਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਲਾਰੈਂਸ ਨੇ ਇਸ ਪੂਰੇ ਗੋਲਕਾਂਡ ਦੀ ਜ਼ਿੰਮੇਵਾਰੀ ਲਈ ਹੈ । ਹਾਲਾਂਕਿ ‘ਦ ਖਾਲਸ ਟੀਵੀ ਇਸ ਫੇਸਬੁੱਕ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਫੇਸਬੁੱਕ ‘ਤੇ ਲਾਰੈਂਸ ਦੇ ਨਾਂ ‘ਤੇ ਪਾਈ ਗਈ ਇੱਕ ਪੋਸਟ ਵਿੱਚ ਗੈਂਗਸਟਰ ਨੇ ਗੋਲੀਬਾਰੀ ਦੀ ਸਾਜਿਸ਼ ਵਿੱਚ ਆਪਣਾ ਹੱਥ ਦੱਸਿਆ। ਪੋਸਟ ਵਿੱਚ ਲਾਰੈਂਸ ਨੇ ਸਿੱਧੇ ਤੌਰ ‘ਤੇ ਗਿੱਪੀ ਗਰੇਵਾਰ ਨੂੰ ਕਿਹਾ ‘ਤੂੰ ਸਲਮਾਨ ਖਾਨ ਨੂੰ ਭਰਾ ਮੰਨਦਾ ਹੈ,ਪਰ ਹੁਣ ਸਮਾਂ ਆ ਗਿਆ ਹੈ ਕਿ ਤੁਹਾਡਾ ਭਰਾ ਆਕੇ ਤੁਹਾਨੂੰ ਬਚਾਏ, ਇਹ ਸੁਨੇਹਾ ਸਲਮਾਨ ਖਾਨ ਦੇ ਲਈ ਵੀ ਹੈ । ਇਸ ਭੁਲੇਖੇ ਵਿੱਚ ਨਾ ਰਹੀ ਕਿ ਦਾਊਦ ਉਸ ਨੂੰ ਬਚਾਏਗਾ,ਤੁਹਾਨੂੰ ਕੋਈ ਨਹੀਂ ਬਚਾ ਸਕਦਾ ਹੈ’।
ਲਾਰੈਂਸ ਦਾ ਵਾਇਰਲ ਪੋਸਟ
‘ਮੌਤ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ’
‘ਸਿੱਧੂ ਮੂਸੇਵਾਲਾ ਦੀ ਮੌਤੇ ‘ਤੇ ਤੁਹਾਡੇ ਨਾਟਕ ‘ਤੇ ਕਿਸੇ ਦਾ ਧਿਆਨ ਨਹੀਂ ਗਿਆ,ਅਸੀਂ ਸਾਰੇ ਜਾਣ ਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਸੀ ਅਤੇ ਉਸ ਦੇ ਅਪਰਾਧਕ ਸਬੰਧ ਕਿਵੇਂ ਦੇ ਸਨ,ਜਦੋਂ ਵਿੱਕੂ ਮਿਡੂਖੇੜਾ ਸੀ ਤਾਂ ਤੁਸੀਂ ਉਸ ਦੇ ਆਲੇ-ਦੁਆਲੇ ਮੰਡਰਾਉਂਦੇ ਸੀ,ਫਿਰ ਤੁਸੀਂ ਬਾਅਦ ਵਿੱਚੋਂ ਸਿੱਧੂ ਦੇ ਨਾਲ ਸੋਕ ਬਣਾਇਆ। ਹੁਣ ਤੁਸੀਂ ਸਾਡੇ ਰਡਾਰ ‘ਤੇ ਹੋ, ਹੁਣ ਦੱਸਾਂਗੇ ਧੱਕਾ ਕਿਸ ਨੂੰ ਕਹਿੰਦੇ ਹਨ। ਇਸ ਨੂੰ ਇੱਕ ਟ੍ਰੇਲਰ ਸਮਝੋ,ਪੂਰੀ ਫਿਲਮ ਜਲਦ ਰਿਲੀਜ਼ ਹੋਵੇਗੀ,ਤੂੰ ਭਾਵੇ ਜਿਸ ਦੇਸ਼ ਵਿੱਚ ਭੱਜ ਜਾ,ਪਰ ਯਾਦ ਰੱਖਣਾ ਮੌਤ ਦੇ ਲਈ ਵੀਜੇ ਦੀ ਜ਼ਰੂਰਤ ਨਹੀਂ ਹੁੰਦੀ ਹੈ,ਇਹ ਬਿਨਾਂ ਬੁਲਾਏ ਆ ਜਾਂਦੀ ਹੈ ।
ਮਿਊਜ਼ਿਕ ਸਨਅਤ ਵਿੱਚ ਚਿੰਤਾ ਵਧੀ
ਇਸ ਘਟਨਾ ਦੇ ਬਾਅਦ ਮਿਊਜ਼ਿਕ ਸਨਅਤ ਵਿੱਚ ਚਿੰਤਾ ਵੱਧ ਗਈ ਹੈ,ਸਾਰੇ ਸਦਮੇ ਵਿੱਚ ਆ ਗਏ ਹਨ। ਗਿੱਪੀ ਦੇ ਫੈਨਸ ਅਤੇ ਮਿਊਜ਼ਿਕ ਸਨਅਤ ਨੂੰ ਗਿੱਪੀ ਗਰੇਵਾਲ ਦੀ ਸੁਰੱਖਿਆ ਦੀ ਚਿੰਤਾ ਹੋ ਗਈ ਹੈ। ਫਿਲਹਾਲ ਹੁਣ ਤੱਕ ਗਿੱਪੀ ਗਰੇਵਾਲ ਵੱਲੋਂ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ।