India Manoranjan Punjab

ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੋਸਾਂਝ ਨੇ PM ਲਈ ਗਾਇਆ ਗੀਤ

ਦਿੱਲੀ : ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੱਲ ਦੇਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੋਸਾਂਝ ਪ੍ਰਧਾਨ ਮੰਤਰੀ ਮੋਦੀ ਨੂੰ ਗੁਲਦਸਤਾ ਦਿੰਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ।

ਦਿਲਜੀਤ ਨੇ X ‘ਤੇ ਲਿਖਿਆ – 2025 ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਹੁਤ ਯਾਦਗਾਰ ਰਹੇਗੀ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ। ਦੱਸ ਦੇਈਏ ਕਿ ਦਿਲਜੀਤ ਹੱਥਾਂ ਵਿੱਚ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚੇ ਸਨ।

ਤੁਸੀ ਜਿੱਤਦੇ ਜਾ ਰਹੇ ਲੋਕਾਂ ਦਾ ਦਿਲ …”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂਸਤਾਨ ਦੇ ਪਿੰਡ ਦਾ ਇੱਕ ਮੁੰਡਾ ਜਦੋਂ ਦੁਨੀਆਭਰ ਵਿੱਚ ਨਾਮ ਰੌਸ਼ਨ ਕਰਦਾ ਹੈ, ਤਾਂ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ, ਤੁਸੀ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਗੀਤ ਦੀਆਂ ਤੁਕਾਂ ਵੀ ਸਾਂਝੀਆਂ ਕੀਤੀਆਂ, ਤਾਂ ਪੀਐਮ ਮੋਦੀ ਵੀ ਟੇਬਲ ਉੱਤੇ ਉਂਗਲਾਂ ਥਪਥਪਾਉਂਦੇ ਨਜ਼ਰ ਆਏ।

ਦਿਲਜੀਤ ਦੋਸਾਂਝ ਨੇ ਕਿਹਾ, ‘ਮੈਂ ਪੜ੍ਹਦਾ ਸੀ ਕਿ ਮੇਰਾ ਭਾਰਤ ਮਹਾਨ, ਪਰ ਜਦੋਂ ਹੁਣ ਮੈ ਪੂਰਾ ਭਾਰਤ ਘੁੰਮਿਆ ਤਾਂ, ਸਮਝ ਆਇਆ ਕਿ ਆਖਿਰ ਭਾਰਤ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, ‘ਭਾਰਤ ਵਿੱਚ ਜੋ ਜਾਦੂ ਹੈ, ਉਹ ਯੋਗਾ ਹੈ।’

ਇਸ ਉੱਤੇ ਪੀਐਮ ਮੋਦੀ ਨੇ ਕਿਹਾ ਕਿ, ‘ਸੱਚਮੁਚ ਭਾਰਤ ਦੀ ਵਿਸ਼ਾਲਤਾ ਇੱਕ ਸ਼ਕਤੀ ਹੈ। ਯੋਗ ਦਾ ਅਨੁਭਵ ਜਿਸ ਨੇ ਕੀਤਾ ਹੈ, ਉਹ ਇਸ ਦੀ ਤਾਕਤ ਸਮਝਦਾ ਹੈ।’

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨਾਲ ਕੁੱਝ ਸਮਾਂ ਬਿਤਾਇਆ ਤੇ ਗੱਲਬਾਤ ਕੀਤੀ। ਇਸ ਦੀ ਵੀਡੀਓ ਤੇ ਫੋਟੋਆਂ ਪੀਐਮ ਮੋਦੀ ਅਤੇ ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਗਈਆਂ ਅਤੇ ਇਸ ਮੁਲਾਕਾਤ ਨੇ ਨਵੇਂ ਸਾਲ ਦੀ ਬੇਹਦ ਖਾਸ ਸ਼ੁਰੂਆਤ ਵਿੱਚ ਹੋਈ ਮੁਲਾਕਾਤ ਦੱਸਿਆ।

ਦਿਲਜੀਤ ਨੇ ਸੁਣਾਇਆ ਗੀਤ

ਦਿਲਜੀਤ ਨੇ ਮੁਲਾਕਾਤ ਦੌਰਾਨ ਕਿਹਾ, “ਮੈਂ ਤੁਹਾਡਾ ਇੱਕ ਇੰਟਰਵਿਊ ਦੇਖਿਆ ਸੀ, ਸਾਡੇ ਲਈ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੈ, ਸ਼ਾਇਦ ਇਸ ਦੇ ਪਿੱਛੇ ਅਸੀਂ ਇੱਕ ਮਾਂ, ਪੁੱਤਰ ਅਤੇ ਇੱਕ ਇਨਸਾਨ ਹਾਂ। ਇੱਕ ਸਥਿਤੀ ਬਹੁਤ ਵੱਡੀ ਹੈ। ਜਦੋਂ ਤੁਹਾਡਾ ਦਿਲ ਮਾਂ ਅਤੇ ਗੰਗਾ ਮਾਈਆ ਨਾਲ ਭਰ ਜਾਂਦਾ ਹੈ, ਇਹ ਇੱਕ ਛੋਹ ਹੈ, ਅਸਲ ਵਿੱਚ ਇਹ ਗੱਲ ਦਿਲ ਵਿੱਚੋਂ ਨਿਕਲੀ ਹੈ ਤਾਂ ਹੀ ਦਿਲ ਤੱਕ ਪਹੁੰਚੀ ਹੈ।”

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨੂੰ ਗੀਤ ਸੁਣਾਇਆ ਤੇ ਪੀਐਮ ਮੋਦੀ ਨੇ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਿਆ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਭਾਰਤ ਦੇ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹੋ।

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣਾ ਸਾਲ 2024 ਦਾ ਆਖਰੀ ਕੰਸਰਟ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਕੀਤਾ ਜਿੱਥੇ ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।