ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਮੱਲਾਂ ਮਾਰੀਆਂ ਹਨ, ਅਜਿਹੀ ਹੀ ਇਕ ਹੋਰ ਮਿਸਾਲ ਦਸੂਹਾ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ (Karamjeet Singh Talwar) ਨੇ ਪੇਸ਼ ਕੀਤੀ ਹੈ। ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ (New Zealand) ਵਿੱਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਪਿਤਾ ਜੀ ਇਕ ਧਾਰਮਿਕ ਆਗੂ ਹਨ। ਕਰਮਜੀਤ ਇਕ ਸਿੱਖ ਧਾਰਮਿਕ ਆਗੂ ਜੋਗਿੰਦਰ ਸਿੰਘ ਤਲਵਾੜ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਵੀ ਕਰਨਜੀਤ ਸਿੰਘ ਨੌਰਥ ਸ਼ੋਰ ਇਲਾਕੇ ਦੇ ਵਿੱਚ ਇਕਲੌਤੇ ਜਸਟਿਸ ਆਫ ਪੀਸ ਵਜੋਂ ਸੇਵਾਵਾਂ ਦੇ ਚੁੱਕੇ ਹਨ।
ਦੱਸ ਦੇਈਏ ਕਿ ਕਰਮਜੀਤ ਸਿੰਘ ਇਕ ਦਸਤਾਧਾਰੀ ਅਤੇ ਸਾਬਤ ਸੂਰਤ ਵਿਅਕਤੀ ਹਨ। ਤਲਵਾੜ ਨੂੰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਉਹ ਤਿੰਨ ਸਾਲ ਤੱਕ ਇਸ ਅਹੁਦੇ ਤੇ ਰਹਿਣਗੇ। ਉਨ੍ਹਾਂ ਦਾ ਪਰਿਵਾਰ ਕਰੀਬ 27 ਸਾਲਾ ਤੋਂ ਨਿਊਜ਼ੂਲੈਂਡ ਵਿੱਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ – ਕਾਰ ਵਾਲਿਆਂ ਨੂੰ ਹੁਣ ਹਾਈਵੇਅ ਤੇ ਐਕਸਪ੍ਰੈਸਵੇਅ ‘ਤੇ ਨਹੀਂ ਦੇਣਾ ਹੋਵੇਗਾ ਟੋਲ ਟੈਕਸ! ਗਡਕਰੀ ਨੇ ਕੀਤਾ ਵੱਡਾ ਐਲਾਨ