‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਇੱਕ ਪੰਜਾਬੀ ਸਾਬਕਾ ਪੁਲਿਸ ਅਫਸਰ ਨੂੰ ਇਕ ਮਹਿਲਾ ਪੁਲਿਸ ਅਫ਼ਸਰ ਦਾ ਜਿਨਸੀ ਸ਼ੋਸ਼ਣ ਕਰਨ ਲਈ ਦੋਸ਼ੀ ਮੰਨਦੇ ਹੋਏ ਅਦਾਲਤ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਕੈਨੇਡਾ ਦੇ ਸ਼ਹਿਰ ਵਿਸਲਰ ਵਿੱਖੇ ਵਾਪਰੀ ਇਸ ਘਟਨਾ ਵਿੱਚ ਇਕ ਹੋਟਲ ਦੇ ਕਮਰੇ ਵਿਚ ਦੋਸ਼ੀ ਨੇ ਜੁਲਾਈ, 2019 ਨੂੰ ਇਕ ਮਹਿਲਾ ਪੁਲਿਸ ਅਫ਼ਸਰ ਨਾਲ ਜ਼ਬਰਦਸਤੀ ਕੀਤੀ ਸੀ। ਇਹ ਦੋਸ਼ ਸਾਹਮਣੇ ਆਉਣ ਤੇ ਦੋਸ਼ੀ ਜਗਰਾਜ ਬਰਾੜ ਨੂੰ ਉਦੋਂ ਮੁਅੱਤਲ ਕਰ ਦਿੱਤਾ ਗਿਆ ਸੀ।ਬੀਤੇ ਬੁੱਧਵਾਰ ਨੂੰ ਨੌਰਥ ਵੈਨਕੂਵਰ ਦੀ ਸੂਬਾਈ ਅਦਾਲਤ ਨੇ ਇਹ ਸਜ਼ਾ ਸੁਣਾਈ।
