International

ਮਾਰੀਉਪੋਲ ਸ਼ਹਿਰ ਦਾ ਹੁਣ ਕੋਈ ਵਜੂਦ ਨਹੀਂ ਰਹਿ ਗਿਆ : ਯੂਕਰੇਨ ਵਿਦੇਸ਼ ਮੰਤਰੀ

ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਮਜ਼ਾ ਈਲੀ ਹ ਮਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੋਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਾਰੀਉਪੋਲ ਸ਼ਹਿਰ ਦਾ ਹੁਣ ਕੋਈ ਵਜੂਦ ਨਹੀਂ ਰਹਿ ਗਿਆ ਹੈ। ਦੱਖਣੀ-ਪੂਰਬੀ ਬੰਦਰਗਾਹ ਵਾਲੇ ਇਸ ਮਹੱਤਵਪੂਰਨ ਸ਼ਹਿਰ ‘ਤੇ ਰੂਸ ਦੇ ਹਮ ਲੇ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹਨ। ਹੁਣ ਇਹ ਸ਼ਹਿਰ ਪੂਰੀ ਤਰ੍ਹਾਂ ਤਬਾ ਹ ਹੋ ਚੁੱਕਾ ਹੈ। ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਸੀਬੀਐਸ ਪ੍ਰੋਗਰਾਮ ਫੇਸ ਆਫ ਦ ਨੇਸ਼ਨ ਵਿੱਚ ਕਿਹਾ ਕਿ ਰੂਸੀ ਫੌਜਾਂ “ਕਿਸੇ ਵੀ ਕੀਮਤ ‘ਤੇ ਸ਼ਹਿਰ ਨੂੰ ਤਬਾ ਹ ਕਰਨ ਵਿੱਚ ਲੱਗੀਆਂ ਹਨ।

ਦੂਜੇ ਪਾਸੇ ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਹਰ ਸ਼ਹਿਰ ਵਿੱਚ ਰੂਸੀ ਗੋ ਲਾਬਾ ਰੀ ਅਤੇ ਹ ਵਾਈ ਹਮ ਲੇ ਜਾਰੀ ਹਨ। ਐਤਵਾਰ ਨੂੰ, ਯੂਕਰੇਨ ਦੇ ਸੈਨਿਕਾਂ ਨੇ ਮਾਰੀਉਪੋਲ ਵਿੱਚ ਰੂਸ ਨੂੰ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਸੋਮਵਾਰ ਤੋਂ ਮਾਰੀਉਪੋਲ ਸ਼ਹਿਰ ਵਿੱਚ ਦਾਖਲੇ ਨੂੰ ਸੀਮਤ ਕਰਨ ਦੀ ਯੋਜਨਾ ਬਣਾ ਰਿਹਾ ਹੈ।