India Punjab

CBSE ਵੱਲੋਂ ਬੋਰਡ ਵਿੱਚੋ ਪੰਜਾਬੀ ਵਿਸ਼ੇ ਨੂੰ ਖਤਮ ਖਿਲਾਫ਼ ਪੰਜਾਬ ਸਰਕਾਰ ਦਾ ਜਵਾਬੀ ਵੱਡਾ ਐਕਸ਼ਨ !

ਬਿਉਰ ਰਿਪੋਰਟ – ਪੰਜਾਬ ਸਰਕਾਰ ਨੇ CBSE ਬੋਰਡ ਵੱਲੋਂ 10ਵੀਂ ਤੇ 12ਵੀਂ ਵਿੱਚ ਪੰਜਾਬੀ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਤੋਂ ਬਾਹਰ ਕੱਢਣ ‘ਤੇ ਵੱਡਾ ਐਕਸ਼ਨ ਲਿਆ ਹੈ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਚੱਲਣ ਵਾਲੇ ਸਿੱਖਿਆ ਬੋਰਡ ਨੂੰ ਹਦਾਇਤਾ ਜਾਰੀ ਕੀਤੀਆਂ ਹਨ ਕਿ ਉਨ੍ਹਾਂ ਨੂੰ ਪੰਜਾਬੀ ਵਿਸ਼ਾ ਜ਼ਰੂਰੀ ਵਿਸ਼ੇ ਦੇ ਰੂਪ ਵਿੱਚ ਪੜਾਉਣਾ ਹੋਵੇਗਾ । ਸਰਕਾਰ ਨੇ ਇਸ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ।

ਸੂਬੇ ਦੇ ਸਿੱਖਿਆ ਐਕਟ ਮੁਤਾਬਿਕ ਕਿਸੇ ਵੀ 10ਵੀਂ ਕਲਾਸ ਦੇ ਵਿਦਿਆਰਥੀ ਨੂੰ ਬਿਨਾਂ ਪੰਜਾਬੀ ਦੇ ਪਾਸ ਨਹੀਂ ਐਲਾਨਿਆਂ ਜਾਵੇਗਾ । ਜੋ ਸਕੂਲ ਦੇ ਇੰਨਾਂ ਨਿਯਮਾਂ ਦਾ ਪਾਲਨ ਨਹੀਂ ਕਰੇਗਾ ਉਸ ਦੇ ਖਿਲਾਫ਼ ਪੰਜਾਬੀ ਭਾਸ਼ਾ ਐਕਟ 2008 ਤਹਿਤ ਕਾਰਵਾਈ ਕੀਤੀ ਜਾਵੇਗੀ।

ਨੋਟੀਫਿਕੇਸ਼ਨ ਦੇ ਮੁੱਖ ਪੁਆਇੰਟ

1. ਦਸਵੀਂ ਕਲਸਾ ਵਿੱਚ ਪੰਜਾਬੀ ਪੜੇ ਬਿਨਾਂ ਕਿਸੇ ਵੀ ਵਿਦਿਆਰਥੀ ਨੂੰ ਪਾਸ ਨਹੀਂ ਕੀਤਾ ਜਾਵੇਗਾ ।

2. ਪੰਜਾਬ ਵਿੱਚ ਕਿਸੇ ਵੀ ਬੋਰਡ ਵਿੱਚ ਪੰਜਾਬੀ ਨੂੰ ਮੁੱਖ ਵਿਸ਼ੇ ਦੇ ਰੂਪ ਵਿੱਚ ਪੜਾਇਆ ਜਾਵੇਗਾ ।

3. ਜਿਹੜੇ ਸਕੂਲ ਇੰਨਾਂ ਹੁਕਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਖਿਲਾਫ਼ ਭਾਸ਼ਾ ਐਕਟ 2008 ਮੁਤਾਬਿਕ ਕਾਰਵਾਈ ਹੋਵੇਗੀ ।