‘ਦ ਖ਼ਾਲਸ ਬਿਊਰੋ :- ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ’ਚ ਕੱਲ੍ਹ 11 ਸਤੰਬਰ ਚਾਰ ਨੌਜਵਾਨਾਂ ਵੱਲੋਂ ਲੁੱਟ-ਖਸੁੱਟ ਦੇ ਇਰਾਦੇ ਨਾਲ ਇੱਕ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜ਼ਖ਼ਮੀ ਹਾਲਤ ’ਚ ਪੀੜਤ ਨੇ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਵਜੇ ਕੰਮ ਲਈ ਨਿਕਲਿਆ ਹੀ ਸੀ ਕਿ ਹਮਲਾਵਰਾਂ ਨੇ ਚਾਕੂ ਦਿਖਾ ਕੇ ਉਸ ਕੋਲੋਂ ਨਗ਼ਦੀ ਤੇ ਹੋਰ ਕੀਮਤੀ ਸਾਮਾਨ ਦੀ ਮੰਗ ਕਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ’ਚ ਇੱਕ ਲੜਕੀ ਵੀ ਸ਼ਾਮਲ ਸੀ। ਉਹ ਤੇਜਿੰਦਰ ਦੀ ਅੱਖ ਤੇ ਜਬਾੜੇ ਉੱਤੇ ਗੰਭੀਰ ਸੱਟਾਂ ਮਾਰ ਕੇ ਫ਼ਰਾਰ ਹੋ ਗਏ। ਪੁਲੀਸ ਹਮਲਾਵਾਰਾਂ ਦੀ ਤਲਾਸ਼ ਕਰ ਰਹੀ ਹੈ।
International
ਆਸਟ੍ਰੇਲੀਆਂ ‘ਚ ਕੰਮ ‘ਤੇ ਚੱਲੇ ਪੰਜਾਬੀ ਨੌਜਵਾਨ ਦੀ ਨਾਲ ਹੋਈ ਲੁੱਟ, ਹਮਲਾਵਰਾਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ
- September 12, 2020
