Punjab

ਪੰਜਾਬ ਦੇ ਸਾਬਕਾ IPS ਅਫ਼ਸਰ ਸਮੇਤ 2 ਹੋਰ ਪੁਲਿਸ ਮੁਲਾਜ਼ਮ ਗੰਭੀਰ ਮਾਮਲੇ ਦੋਸ਼ੀ ਕਰਾਰ !

ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ IPS ਅਫ਼ਸਰ ਅਤੇ ਸਮੇਤ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਮੁਹਾਲੀ ਦੀ CBI ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ । ਮੋਗਾ ਦੇ ਸਾਬਕਾ SP DS ਗਰਚਾ ਨੂੰ
ਮੋਗਾ ਦੇ ਸਾਬਕਾ SP ਅਮਰਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਾਣੇਦਾਰ ਰਮਣ ਨੂੰ ਫਿਰੌਤੀ ਅਤੇ ਕਰਪਸ਼ਨ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਇਹ ਹੈ ਪੂਰਾ ਮਾਮਲਾ

ਦਰਅਸਲ 2007 ਵਿੱਚ ਮੋਗਾ ਸੈਕਸ ਸਕੈਂਡਲ ਸਾਹਮਣੇ ਆਇਆ ਸੀ ਇਸ ਵਿੱਚ ਪੁਲਿਸ ਦੇ ਮੁਲਾਜ਼ਮ ਦੋਸ਼ੀ ਬਣਾਏ ਘਏ ਸਨ । ਇਸ ਵਿੱਚ ਤਤਕਾਲੀ ਅਕਾਲੀ ਦਲ ਦੇ ਆਗੂ ਦੇ ਪੁੱਤਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ । ਮੁੱਖ ਮੁਲਜ਼ਮ ਮਨਜੀਤ ਕੌਰ ਦੀ 2013 ਦੇ ਵਿੱਚ ਜਮਾਨਤ ਹੋ ਗਈ ਸੀ ਅਤੇ ਉਹ ਸਰਕਾਰੀ ਗਵਾਹ ਬਣ ਗਈ । ਪਰ ਮਨਜੀਤ ਕੌਰ ਦਾ 2018 ਵਿੱਚ ਫਿਰੋਜ਼ਪੁਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਕੇਸ CBI ਨੂੰ ਦੇ ਦਿੱਤਾ ਗਿਆ ਸੀ।