Punjab

ਪੰਜਾਬ ਦੀ ਲੜਕੀ ਨੇ ਸੂਬੇ ਦਾ ਕੀਤਾ ਨਾਮ ਰੌਸ਼ਨ, ਜਿੱਤਿਆ ਗੋਲਡ ਮੈਡਲ

ਪੰਜਾਬ ਦੀਆਂ ਲੜਕੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚੋਂ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਮੂਨਕ ਦੀ ਲੜਕੀ ਤਾਨੀਆ ਸੈਣੀ ਨੇ ਪੇਸ਼ ਕੀਤੀ ਹੈ। ਤਾਨੀਆ ਸੈਣੀ ਨੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ (ਥਾਈਲੈਂਡ) ਮਈ 2024 ’ਚ ਪੰਜਾਬ ਦੀ ਮੇਜਬਾਨੀ ਕਰਕੇ ਗੋਲਡ ਮੈਡਲ ਜਿੱਤਿਆ ਹੈ। ਤਾਨੀਆ ਦੀ ਇਸ ਉਪਲੱਬਧੀ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ।

ਉਸ ਦਾ ਮੂਨਕ ਪੁੱਜਣ ‘ਤੇ ਸਹਿਰ ਵਾਸੀਆਂ ਨੇ ਫੁੱਲਾਂ ਤੇ ਨੋਟਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਕੋਚ ਜਸਵਿੰਦਰ ਸਿੰਘ ਨੂੰ ਵੀ ਮੁਬਾਰਕਬਾਦ ਦਿੰਦਿਆਂ ਹੋਇਆ ਸਨਮਾਨਿਤ ਕੀਤਾ ਗਿਆ। ਕੋਚ ਨੇ ਕਿਹਾ ਕਿ ਤਾਨੀਆ ਸੈਣੀ ਬਹੁਤ ਹੀ ਹੋਣਹਾਰ ਲੜਕੀ ਹੈ, ਜਿਸ ਨੇ ਹੁਣ ਤੱਕ ਕਈ ਮੁਕਾਬਲੇ ਜਿੱਤੇ ਹਨ।

ਇਹ ਵੀ ਪੜ੍ਹੋ –  ਬੀਐਸਐਫ ਨੂੰ ਮਿਲੀ ਕਾਮਯਾਬੀ, ਡਰੋਨ ਅਤੇ ਹੈਰੋਇਨ ਕੀਤੀ ਬਰਾਮਦ