India International Punjab

ਕੈਨੇਡਾ ਪੁਲਿਸ ‘ਚ ਬਤੌਰ ਅਫਸਰ ਹੋਈ ਭਰਤੀ ਪੰਜਾਬ ਦੀ ਕੁੜੀ

ਪੰਜਾਬ ਦੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਚਮਕਦਮਕ ਭਵਿੱਖ ਲਈ ਵਿਦੇਸ਼ਾਂ ਵੱਲ ਰਵਾਣਾ ਹੋ ਰਹੇ ਹਨ ਅਤੇ ਉੱਥੇ ਵੀ ਉਹ ਪੜ੍ਹਾਈ ਨਾਲ ਨਾਲ ਆਪਣੀ ਸੁਰੱਖਿਅਤ ਨੌਕਰੀ ਪਾ ਕੇ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇੱਕ ਹੋਣਹਾਰ ਪੰਜਾਬੀ ਧੀ ਗਜਲਦੀਪ ਕੌਰ ਹੈ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ। ਉਸ ਨੇ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਆਰ ਸੀ ਐਮ ਪੁਲਿਸ ਵਿੱਚ ਅਫਸਰ ਵਜੋਂ ਭਰਤੀ ਹੋ ਕੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਪਿੰਡ ਨੂੰ ਮਾਣ ਦਿੱਤਾ, ਸਗੋਂ ਪੂਰੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ।

ਪਰਿਵਾਰਕ ਮੈਂਬਰਾਂ—ਪਿਤਾ ਰਾਜਿੰਦਰ ਜੀਤ ਸਿੰਘ, ਮਾਤਾ ਗੁਰਪ੍ਰੀਤ ਕੌਰ ਅਤੇ ਪਿੰਡ ਵਾਸੀ ਅਕਾਸ਼ਦੀਪ ਸਿੰਘ—ਨੇ ਦੱਸਿਆ ਕਿ ਗਜਲਦੀਪ ਦੀ ਇਸ ਅਫਸਰ ਵਜੋਂ ਭਰਤੀ ਨੂੰ ਲੈ ਕੇ ਪਿੰਡ ਵਿੱਚ ਖੁਸ਼ੀਆਂ ਮਨਾਉਣ ਦਾ ਚਾਅ ਹੈ। ਉਹ ਪੰਜਾਬ ਵਿੱਚ ਰਹਿੰਦੇ ਸਮੇਂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਉਹ ਟੌਪਰ ਰਹੀ, ਸਗੋਂ ਸੰਗੀਤ (ਮਿਊਜ਼ਿਕ) ਅਤੇ ਹੋਰ ਵੀ ਕਈ ਹੁਨਰਾਂ ਵਿੱਚ ਨਿਪੁੰਨ ਸੀ।

ਉਸ ਦਾ ਸੁਪਨਾ ਸੀ ਕਿ ਉਹ ਕਨੇਡਾ ਵਿੱਚ ਪੁਲਿਸ ਸੇਵਾ ਨਿਭਾਏ। ਇਸ ਨਿਸ਼ਾਨੇ ਨੂੰ ਪੂਰਾ ਕਰਨ ਲਈ ਉਸ ਨੇ ਨੌ ਸਾਲਾਂ ਦੀ ਮਿਹਨਤ ਕੀਤੀ ਅਤੇ ਅੰਤ ਵਿੱਚ ਆਰ ਸੀ ਐਮ ਪੁਲਿਸ ਵਿੱਚ ਆਪਣਾ ਸਥਾਨ ਬਣਾ ਲਿਆ।