Punjab

ਪੰਜਾਬੀ ਦੀ ਪ੍ਰੀਖਿਆ 24 ਅਤੇ 25 ਅਪ੍ਰੈਲ ਨੂੰ

PSEB

ਬਿਉਰੋ ਰਿਪੋਰਟ – ਦਸਵੀਂ ਜਮਾਤ ਦੇ ਪੱਧਰ ਦੀ ਵਾਧੂ ਪੰਜਾਬੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਅਤੇ 25 ਅਪ੍ਰੈਲ ਨੂੰ ਲਈ ਜਾਵੇਗੀ, ਜਦੋਂ ਕਿ ਪ੍ਰੀਖਿਆ ਲਈ ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾਣਗੀਆਂ। ਇਹ ਫੈਸਲਾ ਪੀਐਸਈਬੀ ਵੱਲੋਂ ਲਿਆ ਗਿਆ ਹੈ। ਹਾਲਾਂਕਿ, ਰੋਲ ਨੰਬਰ ਵਿਦਿਆਰਥੀਆਂ ਦੇ ਘਰ ਦੇ ਪਤਿਆਂ ‘ਤੇ ਨਹੀਂ ਭੇਜੇ ਜਾਣਗੇ ਪਰ ਉਨ੍ਹਾਂ ਨੂੰ 22 ਅਪ੍ਰੈਲ ਤੱਕ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਨੇ ਪੈਣਗੇ। ਜੇਕਰ ਕਿਸੇ ਨੂੰ ਸਮੇਂ ਸਿਰ ਆਪਣਾ ਰੋਲ ਨੰਬਰ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਬੋਰਡ ਹੈੱਡਕੁਆਰਟਰ ਆਉਣਾ ਪਵੇਗਾ।

ਇਹ ਵੀ ਪੜ੍ਹੋ – ਅਕਾਲੀ ਆਗੂ ਬਿਕਰਮ ਮਜੀਠੀਆ ਦੀ ਹਟਾਈ ਜ਼ੈੱਡ ਪਲੱਸ ਸੁਰੱਖਿਆ