ਜਲੰਧਰ : ਮਨੀਲਾ ਵਿੱਚ ਪੰਜਾਬੀ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ 41 ਸਾਲਾਂ ਸੁਖਵਿੰਦਰ ਸਿੰਘ ਅਤੇ 33 ਸਾਲਾਂ ਕਿਰਨਦੀਪ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਤੀ ਪਤਨੀ ਗਰਾਇਆ ਇਲਾਕੇ ਦੇ ਪਿੰਡ ਮਹਿਸਮਪੁਰ ਦਾ ਰਹਿਣ ਵਾਲਾ ਸੀ। ਜਦੋਂ ਹੀ ਦੁਖਦਾਇਕ ਖ਼ਬਰ ਮਿਲੀ ਤਾਂ ਪੁਰੇ ਇਲਾਕੇ ਵਿਚ ਸ਼ੋਕ ਪਸਰ ਗਿਆ।
ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਿੰਦਾ ਪੁੱਤਰ ਸੰਤੋਖ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਪੁੱਤਰੀ ਗੁਰਦਾਵਰ ਸਿੰਘ ਲੰਬੜਦਾਰ ਵਾਸੀ ਪਿੰਡ ਚਚਰਾੜੀ ਮਨੀਲਾ ਵਿਖੇ 25 ਮਾਰਚ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਵੀ ਮਨੀਲਾ ਵਿਖੇ ਹੀ ਰਹਿੰਦਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਆਈ ਵੀਡੀਓ ਤੋਂ ਪਤਾ ਚਲਿਆ ਹੈ ਕਿ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ਵਿੱਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖਲ ਹੋ ਕੇ ਉਸ ਦੇ ਭਰਾ ਨਾਲ ਕੁੱਝ ਸਮਾਂ ਗੱਲਾਂ ਕਰਦਾ ਹੈ, ਫਿਰ ਉਸ ਦੇ ਗੋਲੀ ਮਾਰ ਦਿੰਦਾ ਹੈ, ਇਸ ਤੋਂ ਬਾਅਦ ਉਸ ਦੀ ਪਤਨੀ ਕਿਰਨਦੀਪ ਕੌਰ ਜੋ ਕਿ ਗੋਲੀ ਦੀ ਆਵਾਜ਼ ਸੁਣਕੇ ਬਾਹਰ ਆਉਂਦੀ ਹੈ ਤਾਂ ਉਸ ਦੇ ਵੀ ਗੋਲੀਆਂ ਮਾਰ ਦਿੰਦਾ ਹੈ।
ਇਹ ਪਰਿਵਾਰ ਪਿਛਲੇ ਕਰੀਬ 19 ਸਾਲਾਂ ਤੋਂ ਮਨੀਲਾ ਵਿਖੇ ਫਾਇਨਾਂਸ ਦਾ ਕਾਰੋਬਾਰ ਕਰ ਰਹੇ ਸਨ। ਜਿੱਥੇ ਮ੍ਰਿਤਕ ਸੁਖਵਿੰਦਰ ਸਿੰਘ ਬਿੰਦਾ ਦਾ ਭਰਾ ਲਖਵੀਰ ਸਿੰਘ, ਭਰਾ ਰਣਜੀਤ ਸਿੰਘ, ਚਾਚਾ ਮਨਜੀਤ ਸਿੰਘ ਅਤੇ ਚਾਚਾ ਬਹਾਦਰ ਸਿੰਘ ਸਾਰੇ ਰਹਿ ਰਹੇ ਹਨ। ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਜੇ ਪੰਜ ਮਹੀਨੇ ਪਹਿਲਾਂ ਹੀ ਮਨੀਲਾ ਵਿਖੇ ਗਈ ਸੀ।
ਘਰ ਦੇ ਨੇੜੇ ਲਗਾਏ ਗਏ ਕਲੋਜ਼-ਸਰਕਟ ਟੈਲੀਵਿਜ਼ਨ ( (CCTV) ) ਕੈਮਰਿਆਂ ਤੋਂ ਪ੍ਰਾਪਤ ਕੀਤੀ ਫੁਟੇਜ ਵਿੱਚ ਕਥਿਤ ਤੌਰ ‘ਤੇ ਇੱਕ ਅਣਪਛਾਤਾ ਵਿਅਕਤੀ ਸ਼ਨੀਵਾਰ ਰਾਤ ਨੂੰ ਸੁਖਵਿੰਦਰ ਦੇ ਕੰਮ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਮ੍ਰਿਤਕ ਜੋੜੇ ਦੇ ਘਰ ਵਿੱਚ ਦਾਖਲ ਹੁੰਦਾ ਦਿਖਾਇਆ ਗਿਆ ਸੀ। ਹਮਲਾਵਰ ਨੂੰ ਸੁਖਵਿੰਦਰ ‘ਤੇ ਕਈ ਗੋਲੀਆਂ ਚਲਾਉਂਦੇ ਦੇਖਿਆ ਜਾ ਸਕਦਾ ਹੈ, ਇਸ ਤੋਂ ਪਹਿਲਾਂ ਕਿਰਨਦੀਪ ‘ਤੇ ਦੋ ਗੋਲੀਆਂ ਚਲਾਈਆਂ ਗਈਆਂ।
CCTV footage of an incident in which a Punjabi couple was shot dead in Manila, capital of #Philippines. Couple hails from #Jalandhar district. Deceased was settled in Manila for 19 years and was running a finance business for past several years, while his wife moved recently. pic.twitter.com/Uje8mWEj3w
— Parteek Singh Mahal (@parteekmahal) March 28, 2023
ਲਖਵੀਰ ਨੇ ਕਿਹਾ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ “ਅਸੀਂ ਚਾਹੁੰਦੇ ਹਾਂ ਕਿ ਭਾਰਤੀ ਅਧਿਕਾਰੀ ਇਹ ਮਾਮਲਾ ਫਿਲੀਪੀਨਜ਼ ਕੋਲ ਇਹ ਮਾਮਲਾ ਚੁੱਕਣ ਤਾਂ ਜੋ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।”