India International

ਪੰਜਾਬੀ ਮੁੰਡੇ ਨੇ ਅਮਰੀਕਾ ਦੀ ਕ੍ਰਿਕਟ ਟੀਮ ਤੋਂ ਖੇਡ ਦੇ ਹੋਏ ਕੀਤਾ ਕਮਾਲ! ਬੰਗਲਾ ਦੇਸ਼ ਦੇ ਖਿਲਾਫ ਹਾਰੀ ਬਾਜ਼ੀ ਜਿਤਾਈ! ਭਾਰਤ ‘ਚ ਨਹੀਂ ਮਿਲਿਆ ਸੀ ਮੌਕਾ

ਬਿਉਰੋ ਰਿਪੋਰਟ – 22 ਮਈ ਨੂੰ ਕ੍ਰਿਕਟ ਵਿੱਚ ਵੱਡਾ ਉਲਟ ਫੇਰ ਹੋਇਆ। ਅਮਰੀਕਾ ਦੀ ਟੀਮ ਤੋਂ ਖੇਡ ਦੇ ਹੋਏ ਪੰਜਾਬੀ ਮੁੰਡੇ ਨੇ ਬੰਗਲਾਦੇਸ਼ ਨੂੰ 3 ਮੈਚਾ ਦੀ T-20 ਸੀਰੀਜ਼ ਵਿੱਚ 5 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਦੀ ਇਸ ਜਿੱਤ ਦੇ ਹੀਰੋ ਹਨ ਭਾਰਤ ਦੇ ਸਾਬਕਾ ਕ੍ਰਿਕਟਰ ਹਰਮੀਤ ਸਿੰਘ। ਹਰਮੀਤ ਨੇ 13 ਗੇਂਦਾਂ ‘ਤੇ 33 ਦੌੜਾਂ ਬਣਾਇਆ ਅਤੇ ਬੰਗਲਾਦੇਸ਼ ਤੋਂ ਮੈਚ ਖੋਹ ਲਿਆ। ਬੰਗਲਾਦੇਸ਼ ਦੇ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਪਲੇਅਰ ਆਫ ਦੀ ਮੈਚ ਹਰਮੀਤ ਸਿੰਘ ਨੇ ਕਿਹਾ ਅਮਰੀਕਾ ਦੀ ਟੀਮ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ। ਅਖੀਰਲੇ 4 ਓਵਰ ਵਿੱਚ ਅਮਰੀਕਾ ਦੀ ਟੀਮ ਨੂੰ 55 ਦੌੜਾਂ ਦੀ ਜ਼ਰੂਰਤ ਸੀ। ਹਰਮੀਤ ਸਿੰਘ ਨੇ ਤਿੰਨ ਛਿੱਕੇ ਅਤੇ 2 ਚੌਕੇ ਲਗਾ ਕੇ ਕੋਰੀ ਐਂਡਰਸਨ ਦੇ ਨਾਲ ਛੇਵੇਂ ਵਿਕਟ ਦੇ ਲਈ 62 ਦੌੜਾਂ ਜੋੜੀਆਂ।

ਭਾਰਤ ਵਿੱਚ ਮੌਕਾ ਨਾ ਮਿਲਣ ਦੀ ਵਜ੍ਹਾ ਕਰਕੇ ਹਰਮੀਤ ਸਿੰਘ ਅਮਰੀਕਾ ਵਿੱਚ ਆਪਣਾ ਕ੍ਰਿਕਟਰ ਕਰੀਅਰ ਬਣਾਉਣ ਪਹੁੰਚੇ, 31 ਸਾਲ ਦੇ ਆਲ ਰਾਉਂਡਰ ਦੀ ਤੁਲਾਨ ਭਾਰਤ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨਾਲ ਹੁੰਦੀ ਹੈ। 2013 ਵਿੱਚ IPL ਦੀ ਸਪਾਟ ਫਿਕਸਿੰਗ ਵਿੱਚ ਉਨ੍ਹਾਂ ਦਾ ਨਾਂ ਆਇਆ ਸੀ।

ਹਰਮੀਤ ਸਿੰਘ ਮੁੰਬਈ ਤੋਂ ਖੇਡ ਦੇ ਸਨ, ਉਸ ਵੇਲੇ ਸਾਬਕਾ ਕ੍ਰਿਕਟਰ ਦਿਲੀਪ ਵੈਂਗਸਰਕਰ ਨੇ ਉਨ੍ਹਾਂ ਦੀ ਤੁਲਨਾ ਬਿਸ਼ਨ ਸਿੰਘ ਬੇਦੀ ਨਾਲ ਕੀਤੀ ਸੀ। 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅੰਡਰ 19 ਵਰਲਡ ਕੱਪ 2 ਵਾਰ ਖੇਡਿਆ। 9 ਸਾਲ ਦੀ ਉਮਰ ਵਿੱਚ ਹਰਮੀਤ ਸਿੰਘ ਨੇ ਮੁੰਬਈ ਦੇ ਖੱਬੇ ਹੱਥ ਦੇ ਸਪਿਨਰ ਪਦਾਕਰ ਸ਼ਿਵਲਕਰ ਅਤੇ ਬੱਲੇਬਾਜ਼ ਪ੍ਰਵੀਣ ਆਮਰੇ ਤੋਂ ਟ੍ਰੇਨਿੰਗ ਲਈ। 16 ਸਾਲ ਦੀ ਉਮਰ ਵਿੱਚ ਸਚਿਨ ਤੇਂਦੂਲਰਕਰ ਦੇ ਗੁਰੂ ਦੇ ਨਾਂ ਬਣੇ ਰਮਾਕਾਂਤ ਆਚਰੇਕਰ ਸਕਾਲਰਸ਼ਿਪ ਪਾਉਣ ਵਾਲੇ ਖਿਡਾਰੀ ਬਣੇ।

ਹਰਮੀਤ ਸਿੰਘ ਦੇ ਨਾਲ ਵਿਵਾਦ ਜੁੜਿਆ

2013 ਦੇ IPL ਵਿੱਚ ਸਪਾਟ ਫਿਕਸਿੰਗ ਵਿਵਾਦ ਵਿੱਚ ਹਰਮੀਤ ਸਿੰਘ ਦਾ ਨਾਂ ਆਇਆ, ਇਕ ਸੱਟੇਬਾਜ਼ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਹਰਮੀਤ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਰਾਜਸਥਾਨ ਰਾਇਲ ਦਾ ਹਿੱਸਾ ਹਨ,ਜਿਸ ਦੇ ਕੁਝ ਖਿਡਾਰੀ ਸਪਾਟ ਫਿਕਸਿੰਗ ਵਿੱਚ ਫਸੇ ਸਨ । BCCI ਨੇ ਜਾਂਚ ਕੀਤੀ ਅਤੇ ਹਰਮੀਤ ਨੂੰ ਬਰੀ ਕਰ ਦਿੱਤਾ।

ਇਹ ਵੀ ਪੜ੍ਹੋ –  ਜਗਰਾਓ ਦੀ ਧੀ ਨੇ ਇੰਗਲੈਂਡ ਵਿੱਚ ਕੀਤਾ ਕਮਾਲ! ਹਰ ਇਕ ਪੰਜਾਬੀ ਦੀ ਛਾਤੀ ਚੌੜੀ ਹੋਈ !