Punjab

ਪੰਜਾਬੀ ਕਲਾਕਾਰ,ਮਾਨ ਦੇ ਹੱਕ ‘ਚ ਕਰ ਰਹੇ ਚੋਣ ਪ੍ਰਚਾਰ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਤੋਂ ਚਰਚਾ ਵਿੱਚ ਆਏ ਮ ਰਹੂਮ ਅਦਾਕਾਰ ਦੀਪ ਸਿੱਧੂ ਮਗਰੋਂ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮਵਰ ਕਲਾਕਾਰ ਹੁਣ ਸ਼੍ਰੋਮਣੀ ਅਕਾਲੀ ਦਲ (ਮਾਨ)ਦੇ ਪ੍ਰਧਾਨ ਸਿਮਰਮਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉੱਤਰ ਆਏ ਹਨ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਕੰਨਵਰ ਗਰੇਵਾਲ ਦਾ ਆਉਂਦਾ ਹੈ। ਮਾਨ ਲਈ ਚੋਣ ਪ੍ਰਚਾਰ ਦੌਰਾਨ ਇੱਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੰਨਵਰ ਗਰੇਵਾਲ ਨੇ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਪੰਜਾਬੀ ਹੁੱਣ ਇੰਨੇ ਭੋਲੇ ਨਹੀਂ ਰਹਿ ਗਏ ਆ ਕਿ ਉਹ ਇਹਨਾਂ ਲੀਡਰਾਂ ਦੀਆਂ ਚਾਲਾਂ ਵਿੱਚ ਆ ਜਾਣ,ਬਸ ਇੱਸ ਵਾਰ ਵਿਕਿਉ ਨਾ ਤੇ ਨਾ ਹੀ ਨਾ ਆਪਣੀ ਸੋਚ ਵੇਚਿਉ।
ਸ.ਸਿਮਰਨਜੀਤ ਸਿੰਘ ਮਾਨ ਇੱਕ ਖਾਲਸ ਕਿਰਦਾਰ ਹਨ ਤੇ ਇਹਨਾਂ ਦੀ ਕਮਾਈ ਵੀ ਬਹੁਤ ਵੱਡੀ ਹੈ। ਅਜੋਕੇ ਲੀਡਰਾਂ ਵਿੱਚੋਂ ਮਾਨ ਹੀ ਪੰਜਾਬ ਦਾ ਕੁੱਝ ਸਵਾਰ ਸਕਦੇ ਹਨ।
ਗਾਇਕ ਹਰਫ ਚੀਮਾ ਨੇ ਮਰਹੂਮ ਦੀਪ ਸਿੱਧੂ ਨੂੰ ਚੇਤੇ ਕਰਦਿਆਂ ਕਿਹਾ ਕਿ
ਉਸ ਦੀ ਦਿਲੀ ਇਛਾ ਸੀ ਕਿ ਮਾਨ ਜਿੱਤੇ ਤੇ ਹੁਣ ਅਸੀਂ ਸਭ ਨੇ ਇਹ ਜਿੰਮੇਵਾਰੀ ਨਿਭਾਉਣੀ ਹੈ। ਮਾਨ ਨਾਮ ਜਪੋ ਵੰਡ ਛਕੋ ਤੇ ਪਹਿਰਾ ਦੇਣ ਵਾਲੇ ਇਨਸਾਨ ਹਨ ਤੇ ਇਹ ਹੀ ਪੰਜਾਬ ਦਾ ਕੁਝ ਸਵਾਰ ਸਕਦੇ ਹਨ।
ਗਾਇਕ ਮਹਿਤਾਬ ਵਿਰਕ ਨੇ ਵੀ ਦੀਪ ਸਿੱਧੂ ਦਾ ਸੁਪਨਾ ਪੂਰਾ ਕਰਨ ਲਈ ਸਾਰਿਆਂ ਨੂੰ ਮਾਨ ਨੂੰ ਜਿਤਾਉਣ ਦੀ ਅਪੀਲ ਕੀਤੀ।
ਪੰਜਾਬੀ ਫ਼ਿਲਮਾਂ ਦੇ ਪ੍ਰਸਿਧ ਅਦਾਕਾਰ ਕੁਲਜਿੰਦਰ ਸਿੰਘ ਰੰਧਾਵਾ ਨੇ ਵੀ ਮਾਨ ਦ ਹੱਕ ਵਿੱਚ ਪ੍ਰਚਾਰ ਕੀਤਾ ਤੇ ਕਿਹਾ ਕਿ ਸਿੱਖ ਕੌਮ ਨੂੰ ਇੱਕ ਝੰਡੇ ਥਲੇ ਇੱਕਠੇ ਕਰਨ ਲਈ ਮਾਨ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਸੋ ਜਿਹੜੇ ਵੀ ਜਾਗਦੀ ਜਮੀਰ ਵਾਲੇ ਹਨ,ਉਹ ਮਾਨ ਨੂੰ ਜਰੂਰ ਵੋਟ ਪਾਉਣ।
ਲੇਖਕ ਤੋਂ ਗਾਇਕ ਬਣੇ ਗਗਨ ਕੋਕਰੀ ਨੇ ਸ. ਸਿਮਰਨਜੀਤ ਸਿੰਘ ਮਾਨ ਨੂੰ ਬਾਬਾ ਬੋਹੜ ਦਸਿਆ ਹੈ ਤੇ ਕਿਹਾ ਹੈ ਕਿ ਇਹ ਬੰਦਾ 38 ਸਾਲ ਤੋਂ ਇੱਕ ਸਟੈਂਡ ਤੇ ਕਾਇਮ ਹੈ ਤੇ ਇਹੋ ਜਿਹਾ ਬੰਦਾ ਹੀ ਪੰਜਾਬ ਨੂੰ ਕਿਸੇ ਬੰਨੇ ਲਾ ਸਕਦਾ ਹੈ। ਇਹਨਾਂ ਤੋਂ ਇਲਾਵਾ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਸੋਨੀਆ ਮਾਨ, ਤੇ ਗੁਰਤੇਜ ਚਿਤਰਕਾਰ ਨੇ ਵੀ ਮਾਨ ਨੂੰ ਸਿਧਾਂਤਾਂ ਦਾ ਬੰਦਾ ਦੱਸਦੇ ਹੋਏ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ।

ਸਾਬਕਾ ਆਈਪੀਐਸ ਅਧਿਕਾਰੀ ਸ.ਸਿਮਰਨਜੀਤ ਸਿੰਘ ਮਾਨ ਦੋ ਵਾਰ ਸੰਸਦ ਮੈਂਬਰ ਰਹੇ ਹਨ।ਉਹ 1989 ਚ ਤਰਨਤਾਰਨ ਤੋਂ ਤੇ 1999 ਵਿੱਚ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਜਿਤੇ ਸਨ ਤੇ ਐਤਕੀਂ ਮਲੇਰਕੋਟਲਾ ਜ਼ਿਲ੍ਹੇ ਦੇ ਅਮਰਗੜ੍ਹ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਇਥੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸਮਿਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣ ਮਾਜਰਾ ਨਾਲ ਹੈ।ਸ.ਸਿਮਰਨਜੀਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਲਈ ਮਲੇਰਕੋਟਲਾ ਜ਼ਿਲ੍ਹੇ ਦੇ ਅਮਰਗੜ੍ਹ ਹਲਕੇ ਤੋਂ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ ਤੇ ਉਹਨਾਂ ਨੂੰ ਨੌਜਵਾਨਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ