Punjab

ਸਖਤੀ ਦੇ ਬਾਵਜੂਦ ਇਸ ਚੀਜ਼ ਨੂੰ ਪਰਮੋਟ ਕਰਨ ਵਾਲੀ ਨਵੀਂ ਪੰਜਾਬੀ ਐਲਬਮ ਰਿਲੀਜ਼

ਬਿਊਰੋ ਰਿਪੋਰਟ : ਪੰਜਾਬ ਵਿੱਚ ਗੰਨ ਕਲਚਰ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਨੂੰ ਲੈਕੇ ਮਾਨ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ । 3 ਮਹੀਨੇ ਪਹਿਲਾਂ ਬਹੁਤ ਸ਼ੋਰ ਮਚਿਆ,ਸੋਸ਼ਲ ਮੀਡੀਆ ‘ਤੇ ਫੋਟੋਆਂ ਪਾਉਣ ਵਾਲਿਆਂ ਖਿਲਾਫ FIR ਦਰਜ ਹੋਈ ਕਈਆਂ ਦੀ ਗ੍ਰਿਫਤਾਰੀ ਵੀ ਹੋਇਆ । DGP ਵੱਲੋਂ ਅਲਟੀਮੇਟਮ ਵੀ ਦਿੱਤਾ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਅਤੇ ਹਿੰਸਾ ਨੂੰ ਪਰਮੋਟ ਕਰਨ ਵਾਲੇ ਗਾਣੇ ਧੜਲੇ ਨਾਲ ਨਸ਼ਰ ਹੋ ਰਹੇ ਹਨ । ਖੁੱਲੇਆਮ ਹਿੰਸਾ ਨੂੰ ਪਰਮੋਟ ਕਰਨ ਵਾਲਾ ਨਵਾਂ ਗਾਣਾ ‘PHOTO SHOOT’ ਰਿਲੀਜ਼ ਹੋਇਆ ਹੈ ਜਿਸ ਨੂੰ ਹੈੱਪੀ ਰਾਏ ਕੋਟੀ ਅਤੇ ਗੁਰਲੇਜ ਅਖਤਰ ਨੇ ਗਾਇਆ ਹੈ । ਗਾਣੇ ਵਿੱਚ ਬੰਦੂਕ,ਤਲਵਾਰਾਂ ਦਾ ਪ੍ਰਦਰਸਨ ਕੀਤਾ ਗਿਆ ਹੈ । ਸਿਰਫ਼ ਇੰਨਾਂ ਨਹੀਂ ਨਹੀਂ ਗਾਣੇ ਦੇ ਬੋਲ ਵੀ ਖੁੱਲੇਆਮ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਹਨ ਅਤੇ ਹਿੰਸਾਂ ਨੂੰ ਵਧਾਵਾ ਦਿੰਦੇ ਹਨ । ਗਾਇਕ ਹੈੱਪੀ ਰਾਏਕੋਟੀ ਵੱਲੋਂ ਗਾਏ ਗਏ ਗੀਤ ਦੇ ਬੋਲ ਹਨ ‘ਰੱਖਿਆ ਨਹੀਂ ਫੋਟੋ ਸ਼ੂਟ ਨੂੰ ਗੱਬਰੂ ਨੇ ਅਸਲਾ ਨੀਂ’ । ਇਸ ਗੀਤ ਨੇ 48 ਘੰਟੇ ਦੇ ਅੰਦਰ 1 ਮਿਲੀਅਨ ਤੋਂ ਵੀ ਵੱਧ views ਹਾਸਲ ਕਰ ਲਏ ਹਨ । ਕੁਝ ਲੋਕ ਕੁਮੈਂਟ ਕਰਕੇ ਗੀਤ ਦੀ ਤਾਰੀਫ ਕਰ ਰਹੇ ਹਨ ਜਦਕਿ ਕੁਝ ਲੋਕ ਮਾਨ ਸਰਕਾਰ ਨੂੰ ਸਵਾਲ ਵੀ ਪੁੱਛ ਰਹੇ ਹਨ ਕਿ ਆਖਿਰ ਹੁਣ ਕਦੋਂ ਸਰਕਾਰ ਇਸ ਹਿੰਸਕ ਗੀਤ ਖਿਲਾਫ ਕਾਰਵਾਈ ਕਰੇਗੀ ? ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦਾ ਐਲੀ ਮਾਂਗਟ ਦਾ ਨਸ਼ੇ ਨੂੰ ਪਰਮੋਟ ਕਰਨ ਵਾਲਾ ਗਾਣਾ ਗਾਇਆ ਸੀ ਜਿਸ ਦੇ ਖਿਲਾਫ਼ ਵੀ ਸਰਕਾਰ ਚੁੱਪ ਰਹੀ ਸੀ ਜਿਸ ਤੋਂ ਬਾਅਦ ਪੰਡਿਤ ਰਾਓ ਨੇ ਧਰੇਨਵਰ ਨੇ ਇਸ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਸੀ ਅਤੇ FIR ਦਰਜ ਕਰਨ ਦੀ ਮੰਗ ਕੀਤੀ ਸੀ ।

ਗਿੱਪੀ ਤੇ ਐਲੀ ਮਾਂਗਟ ਦੇ ਗਾਣਿਆਂ ਦੇ ਬੋਲਾਂ ‘ਤੇ ਵੀ ਵਿਵਾਦ ਹੋਇਆ ਸੀ

ਫਰਵਰੀ ਵਿੱਚ ਗਿੱਪੀ ਗਰੇਵਾਲ ਦੀ ਜੈਸਮਿਨ ਸੈਂਡਲਸ ਦੇ ਨਾਲ ‘ਜਿਹੜੀ ਵੀ’ (JEHRI VI) ਐਲਬਬ ਆਈ ਸੀ ਉਸ ਵਿੱਚ ਗਾਇਕ ਗਿੱਪੀ ਗਰੇਵਾਲ ਦੇ ਗਾਣੇ ਦੇ ਬੋਲ ਨਸ਼ੇ ਨੂੰ ਪਰਮੋਟ ਕਰਨ ਵਾਲੇ ਹਨ । ਜਿਸ ਵਿੱਚ ਕੁੜੀ ਦੀ ਤਾਰੀਫ਼ ਕਰਦੇ ਹੋਏ ਗਿੱਪੀ ਗਰੇਵਾਲ ਉਸ ਦੀ ਤੁਲਨਾ ਨਸ਼ੇ ਨਾਲ ਕਰਦੇ ਹੋਏ ਕਹਿੰਦੇ ਹਨ ‘ਤੇਰੇ ਨਸ਼ੇ ਦਾ ਪੈ ਗਿਆ ਸੁਆਦ ਨੀਂ … ਦਾਰੂ ਵਾਲਾ ਲੜਦਾ ਨੀਂ ਕੀੜਾ’ । ਇਸ ਤੋਂ ਇਲਾਵਾ ਗਾਣੇ ਵਿੱਚ ਨਸ਼ੇ ਨੂੰ ਪਰਮੋਟ ਕਰਨ ਵਾਲੇ ਹੋਰ ਵੀ ਅਜਿਹੇ ਕਈ ਸ਼ਬਦ ਹਨ ਜਿੰਨਾਂ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਗਈ ਹੈ । ਉਧਰ ਐਲੀ ਮਾਂਗਟ ਦੇ ਗੀਤ ‘SNIFF’ ਨੂੰ ਲੈਕੇ ਵੀ ਸ਼ਿਕਾਇਤ ਕੀਤੀ ਗਈ ਹੈ । ‘SNIFF’ ਵਿੱਚ ਤਾਂ ਸਮੈਕ ਸਿਗਰਟ ਅਤੇ ਹੋਰ ਨਸ਼ਿਆਂ ਨੂੰ ਕਹੀ ਵਾਰ ਗਾਣੇ ਵਿੱਚ ਬੋਲਿਆ ਗਿਆ ਹੈ । ਗਾਇਕ ਆਪ ਨਸ਼ਾ ਕਰਦਾ ਵਿਖਾਈ ਦੇ ਰਿਹਾ ਸੀ । ਐਲੀ ਮਾਂਗਟ ਦੇ ਗਾਣੇ ਦੇ ਜਿਹੜੇ ਬੋਲਾਂ ਨੂੰ ਲੈਕੇ ਸ਼ਿਕਾਇਤ ਕੀਤੀ ਗਈ ਸੀ ਉਸ ਦੇ ਬੋਲ ਹਨ ‘ਫੂਕ ਦਾ ਹੈ 1800 ਸਿਗਰਟ ਸਾਲ ਦੀ …. ਉੱਠਦਾ ਲਾਉਂਦਾ ਹੈ ਸਮੈਕ ਕੁੜੀਏ… ਮੱਠੀ-ਮੱਠੀ ਵਾਸ਼ਨਾ ਆਉਂਦੀ ਹੈ…। ਸਾਫ ਹੈ ਗੀਤ ਵਿੱਚ ਨਸ਼ੇ ਨੂੰ ਪਰਮੋਟ ਕਰਨ ਵਾਲੇ ਬੋਲ ਬੋਲੇ ਗਏ ਹਨ । ਜਿਸ ਦੇ ਖਿਲਾਫ਼ ਸ਼ਿਕਾਇਤਕਰਤਾ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ ।

ਪੰਡਿਤ ਰਾਓ ਧਰੇਨਵਰ ਨੇ ਕੀਤੀ ਸ਼ਿਕਾਇਤ

ਪੰਡਿਤ ਰਾਓ ਧਰੇਨਵਰ ਨੇ ਗਿੱਪੀ ਗਰਵੇਰਾ ਦੇ ਗਾਣੇ (JEHRI VI) ਅਤੇ ਐਲੀ ਮਾਂਗਟ ਦੇ ਗੀਤ ‘SNIFF’ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬੀ ਭਾਸ਼ਾ ਨੂੰ ਪਰਮੋਟ ਕਰਨ ਵਾਲੇ ਗੀਤ ਗਾਉਣੇ ਚਾਹੀਦੇ ਹਨ ਪਰ ਗਾਇਕ ਨਸ਼ੇ ਨੂੰ ਪਰਮੋਟ ਕਰਨ ਵਾਲੇ ਗੀਤਾਂ ਦਾ ਗਾਇਨ ਕਰ ਰਹੇ ਹਨ । ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਪੰਡਿਤ ਰਾਓ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ FIR ਦਰਜ ਕਰਨ ਨੂੰ ਕਿਹਾ ਸੀ ਪਰ ਹੁਣ ਤੱਕ ਇਸ ਦੇ ਕੋਈ ਕਾਰਵਾਈ ਨਹੀ ਹੋਈ ਹੈ ।

ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਹਿੰਸਕ ਗਾਣੇ ਅਤੇ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦਾ ਸਮਾਜ ‘ਤੇ ਬੁਰਾ ਅਸਰ ਪੈਂਦਾ ਹੈ । ਇਸ ਗੱਲ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੰਨ ਚੁੱਕਿਆ ਹੈ । ਅਦਾਲਤ ਨੇ 2021 ਵਿੱਚ ਤਤਕਾਲੀ ਕੈਪਟਨ ਸਰਕਾਰ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ । ਸ਼ੁਰੂਆਤ ਵਿੱਚ ਤਾਂ ਕੈਪਟਨ ਅਤੇ ਭਗਵੰਤ ਮਾਨ ਸਰਕਾਰ ਨੇ ਵੀ ਇਸ ਦੇ ਖਿਲਾਫ਼ ਸਖ਼ਤ ਐਕਸ਼ਨ ਲਏ ਸਨ ਪਰ ਹੁਣ ਲੱਗ ਦਾ ਹੈ ਸ਼ਾਇਦ ਇਸ ਵਿੱਚ ਸਰਕਾਰ ਢਿੱਲੀ ਪੈ ਗਈ ਹੈ ਜਿਸ ਦੀ ਵਜ੍ਹਾ ਕਰਕੇ ਇੱਕ ਵਾਰ ਮੁੜ ਤੋਂ ਹਿੰਸਾ ਨੂੰ ਪਰਮੋਟ ਕਰਨ ਵਾਲੀਆਂ ਐਬਬੰਮ ਲਗਾਤਾਰ ਨਿਕਲ ਰਹੀਆਂ ਹਨ । ਲੋਕ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਕਿ ਆਖਿਰ ਇੰਨਾਂ ਦੇ ਖਿਲਾਫ਼ ਐਕਸ਼ਨ ਕਦੋਂ ਹੋਵੇਗਾ ?