India Punjab

ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ

ਦਿੱਲੀ : ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 132 ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ। ਇਸ ਵਾਰ ਰਾਸ਼ਟਰਪਤੀ ਨੇ 5 ਲੋਕਾਂ ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਅਤੇ 110 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਇਨ੍ਹਾਂ ਸਨਮਾਨਾਂ ਦਾ ਐਲਾਨ 25 ਜਨਵਰੀ ਨੂੰ ਕੀਤਾ ਗਿਆ ਸੀ।

ਪੰਜਾਬੀ ਮਨੋਰੰਜਨ ਜਗਤ ਦੀ ਮਸ਼ਹੂਰ ਹਸਤੀ ਅਦਾਕਾਰਾ ਨਿਰਮਲ ਰਿਸ਼ੀ (Punjabi actress Nirmal Rishi) ਨੂੰ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ (Padma Shri award) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਨਮਾਨਿਤ ਕੀਤਾ।

ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਦੀ ਬੇਬੇ ਤਕ ਅਤੇ ਰੰਗ-ਮੰਚ ਦੇ ਇਕ ਅਦਾਕਾਰ ਤੋਂ ਲੈ ਕੇ ਪਦਮ ਸ੍ਰੀ ਹਾਸਲ ਕਰਨ ਦਾ ਸ਼ਾਨਦਾਰ ਸਫਰ ਤੈਅ ਕੀਤਾ ਹੈ। ਨਿਰਮਲ ਰਿਸ਼ੀ ਨੇ 6 ਦਹਾਕਿਆਂ ਤੋਂ 60 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਪੰਜਾਬੀ ਮਨੋਰੰਜਨ ਸਨਅਤ ਵਿਚ ਕਰੀਬ 6 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਇਸ ਤਰ੍ਹਾਂ ਬਰਕਰਾਰ ਹੈ ਕਿ ਪੰਜਾਬੀ ਫ਼ਿਲਮਾਂ ਨਿਰਮਲ ਰਿਸ਼ੀ ਦੇ ਕਿਰਦਾਰ ਤੋਂ ਬਿਨ੍ਹਾਂ ਅਧੂਰੀਆਂ ਜਾਪਦੀਆਂ ਹਨ।

ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਨੀ ਦੇਵੀ ਸੀ। ਉਨ੍ਹਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ। ਪੰਜਾਬੀ ਰੰਗਮੰਚ ਤੋਂ ਸਿਨੇਮਾ ਵੱਲ ਆਏ ਨਿਰਮਲ ਰਿਸ਼ੀ ਨੇ ਅਪਣੇ ਫ਼ਿਲਮੀ ਸਫ਼ਰ ਦਾ ਆਗ਼ਾਜ਼ ਨਾਟਕਕਾਰ ਹਰਪਾਲ ਟਿਵਾਣਾ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ (1983) ਤੋਂ ਕੀਤਾ ਸੀ।