Lifestyle Punjab

ਕਿਸਾਨ ਬੀਬੀ ਦੀ ਚਮਕੀ ਕਿਸਮਤ! ਡੇਢ ਕਰੋੜ ਦੀ ਨਿਕਲੀ ਲਾਟਰੀ

ਬਿਉਰੋ ਰਿਪੋਰਟ: ਜ਼ਿਲ੍ਹਾ ਮਾਨਸਾ ਵਿੱਚ ਇੱਕ ਕਿਸਾਨ ਬੀਬੀ ਦੀ ਕਿਸਮਤ ਉਦੋਂ ਚਮਕ ਗਈ ਜਦੋਂ ਉਸ ਨੇ ਆਪਣੀ ਧੀ ਦੇ ਕਹਿਣ ਉੱਤੇ 200 ਰੁਪਏ ਵਿੱਚ ਇੱਕ ਲਾਟਰੀ ਦੀ ਟਿਕਟ ਖਰੀਦੀ। ਕਿਸਾਨ ਬੀਬੀ ਵੀਰਪਾਲ ਕੌਰ ਦੀ 1.5 ਕਰੋੜ ਰੁਪਏ ਦੀ ਪੰਜਾਬ ਸਟੇਟ ਲਾਟਰੀ ਨਿਕਲੀ ਹੈ। ਬੀਬੀ ਵੀਰਪਾਲ ਕੌਰ ਨੇ ਚੰਡੀਗੜ੍ਹ ਸਟੇਟ ਲਾਟਰੀ ਦਫ਼ਤਰ ਪਹੁੰਚ ਕੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ।

ਲਾਟਰੀ ਦੀ ਜਿੱਤ ਤੋਂ ਬਾਅਦ ਬੀਬੀ ਨੇ ਆਪਣੇ ਮਨ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਦਵਾਈ ਲੈਣ ਲਈ ਡਾਕਟਰ ਕੋਲ ਗਈ ਸੀ, ਜਿੱਥੇ ਉਸ ਦੀ ਬੇਟੀ ਨੇ ਕਿਹਾ ਕਿ ਮਾਂ, ਅੱਜ 200 ਰੁਪਏ ਵਾਲੀ ਲਾਟਰੀ ਲੈ ਲਓ।

ਵੀਰਪਾਲ ਕੌਰ ਨੇ ਦੱਸਿਆ ਕਿ ਉਹ ਕਦੇ-ਕਦੇ ਮਹੀਨੇ ਵਾਲੀ ਲਾਟਰੀ ਲੈ ਲੈਂਦੀ ਸੀ ਪਰ ਆਮ ਤੌਰ ’ਤੇ ਉਸ ਦੀਆਂ ਧੀਆਂ ਲਾਟਰੀ ’ਤੇ ਪੈਸਾ ਖਰਚਣ ਤੋਂ ਰੋਕਦੀਆਂ ਸਨ। ਪਰ ਅਜੀਬ ਤਰੀਕੇ ਨਾਲ, ਇਸ ਵਾਰੀ ਧੀ ਨੇ ਹੀ ਕਿਹਾ ਅਤੇ 200 ਰੁਪਏ ਦੀ ਲਾਟਰੀ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਵੀਰਪਾਲ ਕੌਰ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਇਹ ਪੈਸੇ ਆਪਣੀਆਂ ਬੱਚੀਆਂ ਦੀ ਪੜ੍ਹਾਈ ਤੇ ਲਗਾਏਗੀ ਅਤੇ ਉਨ੍ਹਾਂ ਨੂੰ ਵਧੀਆ ਭਵਿੱਖ ਦੇਣ ਦੀ ਕੋਸ਼ਿਸ਼ ਕਰੇਗੀ।