ਬਿਉਰੋ ਰਿਪੋਰਟ: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੱਜ ਸੂਬੇ ਭਰ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਰ ਅੱਜ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਸੁਸਤ ਹੋ ਜਾਵੇਗਾ। ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਰੂਪਨਗਰ ਦਾ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਹੈ।
ਪੰਜਾਬ ਦੇ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਐਸਏਐਸ ਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬੀਤੀ ਸ਼ਾਮ ਤੱਕ ਐਸਬੀਐਸ ਨਗਰ ਵਿੱਚ 12 ਮਿਲੀਮੀਟਰ, ਰੋਪੜ ਵਿੱਚ 9, ਮੋਗਾ ਵਿੱਚ 3.5 ਅਤੇ ਅੰਮ੍ਰਿਤਸਰ ਵਿੱਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
Nowcast #Punjab Time:29/08/2024 05:58Valid upto:29/08/2024 08:58 IST :1) Light Rain very likely over parts of Barnala, Sangrur, Patiala, S.A.S Nagar, Fatehgarh Sahib, Bathinda, Sri Muktsar Sahib, Faridkot, Fazilka, Ludhiana, CHANDIGARH, Rupnagar, Moga, Firozepur pic.twitter.com/kwjLy0Ua7z
— IMD Chandigarh (@IMD_Chandigarh) August 29, 2024
Observed #Minimum #Temperature over #Punjab, #Haryana & #Chandigarh dated 29-08-2024 pic.twitter.com/a02jH7inps
— IMD Chandigarh (@IMD_Chandigarh) August 29, 2024
ਪੰਜਾਬ ’ਚ ਇਕ ਹਫਤੇ ’ਚ ਹੋਈ ਚੰਗੀ ਬਾਰਿਸ਼
ਭਾਵੇਂ ਪੂਰੇ ਸੀਜ਼ਨ ਦੌਰਾਨ ਮੌਨਸੂਨ ਸੁਸਤ ਰਿਹਾ ਹੈ, ਪਰ ਪਿਛਲੇ ਹਫ਼ਤੇ ਤੋਂ ਸੂਬੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। 22 ਤੋਂ 28 ਅਗਸਤ ਤੱਕ ਪੰਜਾਬ ਵਿੱਚ 33.2 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ 18 ਫੀਸਦੀ ਵੱਧ ਹੈ। ਜਦੋਂ ਕਿ 1 ਜੂਨ ਤੋਂ 28 ਅਗਸਤ ਤੱਕ ਦੇ ਪੂਰੇ ਸੀਜ਼ਨ ਦੌਰਾਨ ਪੰਜਾਬ ਵਿੱਚ ਸਿਰਫ਼ 250.1 ਮਿਲੀਮੀਟਰ ਮੀਂਹ ਹੀ ਪਿਆ ਹੈ, ਜੋ ਕਿ ਆਮ ਨਾਲੋਂ 29 ਫ਼ੀਸਦੀ ਘੱਟ ਹੈ। ਇਹ ਪੂਰੇ ਸੀਜ਼ਨ ਦੀ ਸਭ ਤੋਂ ਘੱਟ ਬਾਰਿਸ਼ ਹੈ।