ਪੰਜਾਬ ਵਿੱਚ 10 ਮਈ ਨੂੰ ਇੱਕ ਵਾਰ ਮੁੜ ਤੋਂ ਪੰਜਾਬ ਦਾ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਸ ਦਿਨ ਤੂਫ਼ਾਨ ਦੇ ਨਾਲ ਬਿਜਲੀ ਚਮਕੇਗੀ। ਹਾਲਾਂਕਿ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ 9 ਮਈ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ।
ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਹੁਣ 40 ਡਿਗਰੀ ਪਾਰ ਕਰ ਗਿਆ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 40.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ, ਤੇ ਮੁਹਾਲੀ ਦਾ ਪਾਰਾ ਵੀ 40 ਦੇ ਨਜ਼ਦੀਕ ਪਹੁੰਚ ਗਿਆ ਹੈ।
ਉਧਰ ਅੱਜ ਸਵੇਰ ਦੇ ਤਾਪਮਾਨ ਵਿੱਚ ਮਾਮੂਲੀ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਪਠਾਨਕੋਟ ਵਿੱਚ ਸਭ ਤੋਂ ਘੱਟ 18 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਪਟਿਆਲਾ ਸਭ ਤੋਂ ਵੱਧ 28 ਡਿਗਰੀ ਤਾਪਮਾਨ ਰਿਹਾ।
ਉਧਰ ਹਰਿਆਣਾ ਵਿੱਚ ਵੀ 10 ਮਈ ਨੂੰ ਤੂਫਾਨ ਅਤੇ ਬਿਜਲੀ ਚਮਕਣ ਦੀ ਭਵਿੱਖਬਾੜੀ ਕੀਤੀ ਗਈ ਹੈ । ਤਾਪਮਾਨ 1 ਡਿਗਰੀ ਵੱਧ ਦਰਜ ਕੀਤਾ ਗਿਆ ਹੈ । ਯਮੁਨਾਨਗਰ ਵਿੱਚ ਸਭ ਤੋਂ ਘੱਟ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਰੋਹਤਕ ਵਿੱਚ ਸਭ ਤੋਂ ਵੱਧ 27 ਡਿਗਰੀ ਤਾਪਮਾਨ ਰਿਹਾ ।
ਉੱਧਰ ਹਿਮਾਚਲ ਵਿੱਚ ਵੀ 11 ਮਈ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੈ। 12 ਮਈ ਨੂੰ ਮੀਂਹ ਦੀ ਭਵਿੱਖਬਾਣੀ ਹੈ। 13 ਨੂੰ ਬੱਦਲ ਛਾਏ ਰਹਿਣਗੇ।
ਉੱਧਰ ਦੇਸ਼ ਦੀ ਰਾਜਧਾਨ ਦਿੱਲੀ ਵਿੱਚ 15 ਮਈ ਤੱਕ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ। ਅੱਜ ਦਿਨ ਦਾ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ ਹੈ, ਜਦਕਿ ਸਵੇਰ ਦਾ ਤਾਪਮਾਨ 28 ਡਿਗਰੀ ਰਿਹਾ।
ਉਧਰ ਐੱਮਪੀ ਵਿੱਚ 9 ਮਈ ਤੱਕ ਹੀਟਵੇਵ ਚੱਲੇਗੀ। ਇਸ ਦੇ ਬਾਅਦ 20 ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਹੈ। 7 ਸ਼ਹਿਰਾਂ ਦਾ ਤਪਾਮਾਨ 42 ਡਿਗਰੀ ਪਹੁੰਚ ਗਿਆ ਹੈ।
ਰਾਜਸਧਾਨ ਦੇ 18 ਜ਼ਿਲ੍ਹਿਆਂ ਵਿੱਚ ਲੂ ਚੱਲ ਰਹੀ ਹੈ। 17 ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਪਹੁੰਚ ਗਿਆ। ਸੀਜ਼ਨ ਵਿੱਚ ਪਹਿਲੀ ਵਾਰ ਜੈਪੁਰ ਵਿੱਚ ਤਾਪਮਾਨ 40 ਡਿਗਰੀ ਪਾਰ ਕਰ ਗਿਆ।