India Punjab

24 ਘੰਟਿਆਂ ‘ਚ ਬਦਲ ਗਿਆ ਪੰਜਾਬ,ਹਰਿਆਣਾ ਦਾ ਮੌਸਮ ! ਇਸ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ ਠੰਡ

 

ਬਿਉਰੋ ਰਿਪੋਰਟ – (Punjab Weather Update) ਪੰਜਾਬ ਦੇ ਮੌਸਮ ਵਿੱਚ ਸ਼ੁੱਕਰਵਾਰ ਨੂੰ ਵੱਡਾ ਬਦਲਾਅ ਹੋਇਆ ਹੈ । ਸਵੇਰ ਦੇ ਤਾਪਮਾਨ ਵਿੱਚ 1.6 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਪੰਜਾਬ ਦੇ ਹਰ ਜ਼ਿਲ੍ਹੇ ਨਜ਼ਰ ਆ ਰਿਹਾ ਹੈ । ਪਠਾਨਕੋਟ ਦਾ ਤਾਪਮਾਨ ਸਭ ਤੋਂ ਘੱਟ 3.5 ਡਿਗਰੀ ਦਰਜ ਕੀਤਾ ਗਿਆ ਹੈ ਜੋਕਿ ਬੀਤੇ ਦਿਨ ਦੇ ਮੁਕਾਬਲੇ 1.8 ਡਿਗਰੀ ਵੱਧ ਹੈ । 2 ਦਿਨ ਪਹਿਲਾਂ ਫਰੀਦਕੋਟ ਦਾ ਤਾਪਮਾਨ ਇਸ ਸੀਜ਼ਨ ਵਿੱਚ ਪਹਿਲੀ ਵਾਰ ਸਿਰਫ਼ ‘ਤੇ ਪਹੁੰਚ ਗਿਆ ਸੀ । ਮੁਹਾਲੀ ਅਤੇ ਸ਼ਰੀਦ ਭਗਤ ਸਿੰਘ ਨਗਰ ਦਾ ਸਭ ਤੋਂ ਜ਼ਿਆਦਾ 9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਪਟਿਆਲਾ ਦਾ ਤਾਪਮਾਨ 6 ਡਿਗਰੀ ਦੇ ਆਲੇ ਦੁਆਲੇ ਹੈ । ਅੰਮ੍ਰਿਤਸਰ ਦੇ ਤਾਪਮਾਨ ਵਿੱਚ ਵੀ 2.2 ਡਿਗਰੀ ਦਾ ਵਾਧਾ ਦਰਜ ਹੋਇਆ ਹੈ ਇੱਥੇ ਸ਼ੁੱਕਰਵਾਰ ਨੂੰ 6.4 ਡਿਗਰੀ ਤਾਪਮਾਨ ਪਹੁੰਚ ਗਿਆ । ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ 24 ਦਸੰਬਰ ਤੱਕ ਸੂਬੇ ਵਿੱਚ ਸੀਤ ਲਹਿਰ ਦਾ ਅਸਰ ਵੇਖਣ ਨੂੰ ਮਿਲੇਗਾ ।

ਪੰਜਾਬ ਵਾਂਗ ਹਰਿਆਣਾ ਵਿੱਚ ਵੀ ਸਵੇਰ ਦੇ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਸਿਰਸਾ ਵਿੱਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਰੋਹਤਕ ਵਿੱਚ ਸਭ ਤੋਂ ਵੱਧ 9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 6 ਤੋਂ 8 ਵਿਚਾਲੇ ਦਰਜ ਕੀਤਾ ਗਿਆ ਹੈ ।

ਹਿਮਾਚਲ ਪ੍ਰਦੇਸ਼ ਵਿੱਚ 5 ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਦੇ ਵਿਚਾਲੇ ਉੱਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ । ਮੌਸਮ ਵਿਭਾਗ ਦੇ ਮੁਤਾਬਿਕ 23 ਤੋਂ 24 ਦਸੰਬਰ ਨੂੰ ਲਾਹੌਲ ਸਪੀਤੀ,ਚੰਬਾ ਅਤੇ ਕੁੱਲੂ ਦੇ ਉੱਚੇ ਪਹਾੜਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ । ਇਸ ਦੌਰਾਨ ਹੋਰ ਇਲਾਕਿਆਂ ਵਿੱਚ ਮੌਸਮ ਸਾਫ ਰਹੇਗਾ ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਸਵੇਰ ਦੇ ਤਾਪਮਾਨ ਵਿੱਚ ਵਾਧਾ ਦਰਜ ਹੋਇਆ ਹੈ,ਬੀਤੇ ਦਿਨ ਤਾਪਮਾਨ 3 ਤੋਂ 4 ਡਿਗਰੀ ਦਰਜ ਕੀਤਾ ਗਿਆ ਸੀ ਜਦਕਿ ਸ਼ੁੱਕਰਵਾਰ ਨੂੰ ਇਹ 6 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ।

ਰਾਜਸਥਾਨ ਵਿੱਚ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਤਿੰਨ ਦਿਨ ਮੀਂਹ ਦੀ ਭਵਿੱਖਵਾਣੀ ਕੀਤੀ ਹੈ । ਸਭ ਤੋਂ ਜ਼ਿਆਦਾ ਮੀਂਹ ਕੋਟਾ,ਭਰਪੁਰ,ਅਜਮੇਰ,ਜੈਪੁਰ ਹੋਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਕਿਹਾ ਉਸ ਤੋ ਬਾਅਦ ਕੋਲਵੇਵ ਹੋਰ ਤੇਜੀ ਨਾਲ ਚੱਲੇਗੀ ।