Punjab

ਪੰਜਾਬ ’ਚ ਅਗਲੇ 5 ਦਿਨ ਸਾਫ ਰਹੇਗਾ ਮੌਸਮ, ਬਠਿੰਡਾ ਸਭ ਤੋਂ ਗਰਮ ਜ਼ਿਲ੍ਹਾ

weather update todays weather weather today weather update today

ਬਿਊਰੋ ਰਿਪੋਰਟ (19 ਅਕਤੂਬਰ, 2025): ਪੰਜਾਬ ’ਚ ਮੌਸਮ ਖ਼ੁਸ਼ਕ ਤੇ ਸੁੱਕਾ ਬਣਿਆ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ, ਅਗਲੇ ਪੰਜ ਦਿਨ ਮੌਸਮ ’ਚ ਕਿਸੇ ਤਰ੍ਹਾਂ ਦਾ ਵੱਡਾ ਬਦਲਾਵ ਨਹੀਂ ਆਵੇਗਾ। ਤਾਪਮਾਨ ਵੀ ਇਸ ਵੇਲੇ ਆਮ ਪੱਧਰ ’ਤੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 35.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਸੂਬੇ ਦੇ ਨਿਊਨਤਮ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਵੀ ਆਮ ਨਾਲੋਂ 1.6 ਡਿਗਰੀ ਵੱਧ ਹੈ। ਬਠਿੰਡਾ ਵਿੱਚ ਹੀ ਘੱਟੋ-ਘੱਟ ਤਾਪਮਾਨ 15.6 ਡਿਗਰੀ ਦਰਜ ਕੀਤਾ ਗਿਆ।