Punjab

ਪੰਜਾਬ ‘ਚ ਇਸ ਦਿਨ ਤੋਂ ਲਗਾਤਾਰ 6 ਦਿਨ ਤੇਜ਼ ਮੀਹ !

ਬਿਊਰੋ ਰਿੋਪਰਟ : ਪੰਜਾਬ ਵਿੱਚ ਮੀਂਹ ਦੇ ਚੱਲਦੇ ਜੂਨ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਪਰ ਇੱਕ ਹਫਤੇ ਤੋਂ ਮੁੜ ਤੋਂ ਤਾਪਮਾਨ ਵਧਣ ਲੱਗਿਆ ਅਤੇ 42 ਡਿਗਰੀ ਤੱਕ ਪਹੁੰਚ ਗਿਆ, ਇਸ ਵਧਦੇ ਪਾਰੇ ਤੋਂ ਇੱਕ ਵਾਰ ਮੁੜ ਤੋਂ ਰਾਹਤ ਮਿਲਣ ਵਾਲੀ ਹੈ । 24 ਤੋਂ 29 ਜੂਨ ਤੱਕ ਪੰਜਾਬ ਵਿੱਚ ਅੰਦਾਜ਼ੇ ਤੋਂ ਵੱਧ ਮੀਂਹ ਪੈਣ ਦੇ ਅਸਾਰ ਹਨ, ਜਿਸ ਨਾਲ ਤਾਪਮਾਨ ਇੱਕ ਵਾਰ ਮੁੜ ਤੋਂ 33 ਡਿਗਰੀ ਦੇ ਕਰੀਬ ਪਹੁੰਚਣ ਦੇ ਅਸਾਰ ਹਨ । ਉਧਰ ਚੰਡੀਗੜ੍ਹ ਵਿੱਚ ਮੀਂਹ ਦੀ ਸ਼ੁਰੂਆਤ ਹੋ ਗਈ ਹੈ, ਵੀਰਵਾਰ ਸ਼ਾਮ ਅਤੇ ਸ਼ੁੱਕਰਵਾਰ ਸਵੇਰੇ ਵੀ ਮੀਂਹ ਪੈਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।

ਮੌਸਮ ਵਿਭਾਗ ਦੇ ਮੁਤਾਬਿਕ ਵੈਸਟਨ ਡਿਸਟਰਬੈਂਸ ਮੁੜ ਤੋਂ ਪੰਜਾਬ ਵਿੱਚ ਗਰਮੀ ਤੋਂ ਰਾਹਤ ਦੇਣ ਵਾਲਾ ਹੈ। ਆਉਣ ਵਾਲੇ ਹਫਤੇ ਵਿੱਚ 29 ਜੂਨ ਤੱਕ ਪੰਜਾਬ ਵਿੱਚ 10 MM ਤੱਕ ਮੀਂਹ ਪਏਗਾ, ਪਰ 30 ਤੋਂ 6 ਜੁਲਾਈ ਦੇ ਵਿਚਾਲੇ ਬਾਰਿਸ਼ ਦੀ ਕਮੀ ਹੋਵੇਗੀ,ਤਾਪਮਾਨ ਵਿੱਚ ਵਾਧਾ ਵੇਖਣ ਨੂੰ ਮਿਲੇਗਾ।

ਜੂਨ ਮਹੀਨੇ ਵਿੱਚ ਟੁੱਟੇਗਾ ਰਿਕਾਰਡ

ਜੂਨ ਮਹੀਨੇ ਵਿੱਚ ਮੀਂਹ ਦਾ ਰਿਕਾਰਡ ਟੁੱਟੇਗਾ, ਅੰਮ੍ਰਿਤਸਰ 109.7MM ਬਾਰਿਸ਼ ਦਰਜ ਕੀਤੀ ਗਈ ਹੈ । ਜੋ ਆਮ ਤੋਂ 295% ਵੱਧ ਸੀ । ਅੰਮ੍ਰਿਤਸਰ ਵਿੱਚ ਇਸ ਸਾਲ ਜੂਨ ਦੇ ਸਾਰੇ ਪੁਰਾਣੇ ਰਿਕਾਰਡ ਟੁੱਟੇ ਹਨ । ਉਧਰ ਗੁਰਦਾਸਪੁਰ ਵਿੱਚ 75.2MM ਮੀਂਹ,ਲੁਧਿਆਣਾ ਵਿੱਚ 36.1MM, ਕਪੂਰਥਲਾ 62.7MM,ਤਰਨਤਾਰਨ 36MM ਅਤੇ ਜਲੰਧਰ ਵਿੱਚ 44.4 MM ਮੀਂਹ ਰਿਕਾਰਡ ਕੀਤਾ ਗਿਆ ਹੈ । ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਮਹੀਨੇ ਹੁਣ ਤੱਕ 43.6MM ਬਾਰਿਸ਼ ਦਰਜ ਕੀਤੀ ਗਈ ਹੈ,ਜਦਕਿ ਆਮ ਬਾਰਿਸ਼ 31.9 MM ਹੁੰਦੀ ਹੈ, ਇਸ ਸਾਲ ਇਹ 37% ਬਾਰਿਸ਼ ਪੰਜਾਬ ਵਿੱਚ ਰਿਕਾਰਡ ਕੀਤੀ ਗਈ ਹੈ ।

ਸ਼ੁੱਕਰਵਾਰ ਨੂੰ 5 ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਾਰ

ਮੌਸਮ ਵਿਭਾਗ ਦੇ ਮੁਤਾਬਿਕ ਪਠਾਨਕੋਟ,ਹੁਸ਼ਿਆਰਪੁਰ,ਨਵਾਂ ਸ਼ਹਿਰ,ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਦੇ ਅਸਾਰ ਬਣ ਗਏ ਹਨ ।ਉਧਰ 24 ਨੂੰ ਮਾਝਾ,ਦੋਆਬਾ,ਮਾਲਵਾ ਅਤੇ ਲੁਧਿਆਣਾ,ਸੰਗਰੂਰ,ਪਟਿਆਲਾ,ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਮੀਂਹ ਪੈਣ ਦੇ ਅਸਾਰ ਹਨ । 25-26 ਜੂਨ ਪੂਰੇ ਪੰਜਾਬ ਵਿੱਚ ਮੀਂਹ ਦਾ ਅਲਰਟ ਹੈ, ਇਸ ਦੌਰਾਨ 40 ਕਿਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲਣਗੀਆਂ