ਬਿਉਰੋ ਰਿਪੋਰਟ : ਪੰਜਾਬ ਵਿੱਚ ਪੱਛਮੀ ਗੜਬੜੀ ਦੇ ਕਾਰਨ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਵਿਭਾਗ ਦੇ ਮੁਤਾਬਿਕ ਕਈ ਜ਼ਿਲ੍ਹਿਆਂ ਵਿੱਚ ਬਦਲ ਰਹਿਣਗੇ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਠੰਡ ਵੱਧਣ ਦੇ ਅਸਾਰ ਹਨ । ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਵਾਣੀ ਕਰ ਦਿੱਤਾ ਸੀ ਕਿ 27 ਨਵੰਬਰ ਨੂੰ ਪੰਜਾਬ ਵਿੱਚ ਮੀਂਹ ਪਏਗਾ ਉਸ ਤੋਂ ਬਾਅਦ ਤੇਜ਼ੀ ਨਾਲ ਠੰਡ ਵਧੇਗੀ। ਬੀਤੇ ਦਿਨੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਸੀ । ਮੰਗਲਵਾਰ 28 ਨਵੰਬਰ ਨੂੰ ਵੀ ਸੂਬੇ ਦੇ ਕਈ
ਜ਼ਿਲ੍ਹੇ ਲੁਧਿਆਣਾ,ਪਟਿਆਲਾ,ਸੰਗਰੂਰ,ਮੁਹਾਲੀ,ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ,ਕਰਨਾਲ,ਕੁਰੂਸ਼ੇਤਰ,ਯਮੁਨਾਨਗਰ ਅਤੇ ਕੈਥਲ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਮੀਂਹ ਪੈਣ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਸੁਧਾਰ ਹੋ ਰਿਹਾ ਹੈ ਕਿਉਂਕਿ ਹਵਾ ਵਿੱਚ ਮੌਜੂਦ ਮਿੱਟੀ ਦੇ ਕਣ ਸਾਫ ਹੋ ਜਾਣਗੇ ।
ਪੰਜਾਬ ਵਿੱਚ ਲਗਾਤਾਰ ਤਾਪਮਾਨ ਵਿੱਚ ਕਮੀ ਆ ਰਹੀ ਹੈ
ਪੰਜਾਬ ਵਿੱਚ ਐਤਵਾਰ ਤੋਂ ਤਾਪਮਾਨ ਲਗਾਤਾਰ ਹੇਠਾਂ ਆ ਰਿਹਾ ਹੈ । ਮੌਸਮ ਵਿਭਾਗ ਦੇ ਮੁਤਾਬਿਕ ਸੂਬੇ ਵਿੱਚ ਸਭ ਤੋਂ ਜ਼ਿਆਦਾ ਠੰਡਾ ਜ਼ਿਲ੍ਹਾ ਪਠਾਨਕੋਟ ਰਿਕਾਰਡ ਕੀਤਾ ਗਿਆ ਹੈ ਜਿੱਥੇ 11.3 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ । ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਠੰਡਾ ਇਲਾਕਾ ਜਲੰਧਰ ਦਾ ਨੂਰਹਮਿਲ ਹੈ ਜਿੱਥੇ 11.4 ਡਿਗਰੀ ਰਾਤ ਦਾ ਤਾਪਮਾਨ ਹੈ । ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਹੈ ਜਿਸ ਤੋਂ ਬਾਅਦ ਪਾਰਾ 2 ਤੋਂ 3 ਡਿਗਰੀ ਹੇਠਾਂ ਹੋਰ ਆ ਜਾਵੇਗਾ ।
ਮੀਂਹ ਨਾਲ AQI ਵਿੱਚ ਸੁਧਾਰ
ਦਿੱਲੀ,ਪੰਜਾਬ,ਹਰਿਆਣਾ ਵਿੱਚ ਮੀਂਹ ਦੀ ਵਜ੍ਹਾ ਕਰਕੇ AQI ਲੈਵਰ ਵਿੱਚ ਬਹੁਤ ਸੁਧਾਰ ਆਇਆ ਹੈ । ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਵਿੱਚ ਪਰਾਲੀ ਦੇ ਮਾਮਲਿਆਂ ਵਿੱਚ ਕਮੀ ਆਉਣ ਨਾਲ ਲੋਕਾਂ ਨੂੰ ਡਬਲ ਰਾਹਤ ਮਿਲੀ ਹੈ । ਜਿਸ ਤਰ੍ਹਾਂ ਦੀਵਾਲੀ ਤੋਂ ਠੀਕ ਪਹਿਲਾਂ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਸੀ ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹੋਏ ਮੀਂਹ ਨੇ ਪ੍ਰਦੂਸ਼ਣ ਦੇ ਲੈਵਰ ਨੂੰ ਕਾਫੀ ਹੱਦ ਤੱਕ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਕਰ ਦਿੱਤਾ ਹੈ । ਮੀਂਹ ਦੀ ਵਜ੍ਹਾ ਕਰਕੇ ਜਿਹੜੀ ਸੁੱਕੀ ਖਾਂਸੀ ਲੋਕਾਂ ਨੂੰ ਪ੍ਰਦੂਸ਼ਣ ਦੇ ਨਾਲ ਮਿਲ ਕੇ ਪਰੇਸ਼ਾਨ ਕਰ ਰਹੀ ਹੈ ਉਸ ਤੋਂ ਵੀ ਕਾਫੀ ਰਾਹਤ ਮਿਲੀ ਹੈ ।