ਬਿਉਰੋ ਰਿਪੋਰਟ – ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਦੂਜੇ ਦਿਨ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ । ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਖੁਸ਼ਕ ਹੋ ਗਿਆ ਹੈ । ਅਗਲੇ ਇੱਕ ਹਫਤੇ ਤੱਕ ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਹਾਲਾਂਕਿ ਫਰੀਦਕੋਟ ਵਿੱਚ ਸਭ ਤੋਂ ਵੱਧ ਦਿਨ ਦਾ ਤਾਪਮਾਨ 35 ਡਿਗਰੀ ਤਾਪਮਾਨ ਨਾਲ ਗਰਮ ਰਿਹਾ । ਚੰਡੀਗੜ੍ਹ ਦਾ ਤਾਪਮਾਨ 33.1 ਡਿਗਰੀ ਦਰਜ ਕੀਤਾ ਗਿਆ । ਸਵੇਰ ਅਤੇ ਰਾਤ ਦੇ ਤਾਪਮਾਨ ਵਿੱਚ 0.3 ਡਿਗਰੀ ਦੀ ਕਮੀ ਵੇਖਣ ਨੂੰ ਮਿਲੀ ਹੈ ਜਿਸ ਦੀ ਵਜ੍ਹਾ ਕਰਕੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸਭ ਤੋਂ ਘੱਟ 16 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਜਦਕਿ ਚੰਡੀਗੜ੍ਹ ਵਿੱਚ 18 ਅਤੇ ਬਠਿੰਡਾ ਦਾ ਸਭ ਤੋਂ ਵੱਧ 19 ਡਿਗਰੀ ਰਿਹਾ । ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਇੱਕ ਹਫਤੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ । ਸਵੇਰ ਅਤੇ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਦੀ ਕਮੀ ਵੇਖਣ ਨੂੰ ਮਿਲੇਗੀ । ਇਸ ਦੇ ਇਲਾਵਾ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਏਗੀ ।
ਉਧਰ ਹਰਿਆਣਾ ਵਿੱਚ ਵੀ ਹੁਣ ਸਵੇਰ ਦੇ ਤਾਪਮਾਨ ਵਿੱਚ ਤੇਜੀ ਨਾਲ ਕਮੀ ਦਰਜ ਕੀਤੀ ਜਾ ਰਹੀ ਹੈ। ਮਹਿੰਦਰਗੜ੍ਹ ਦਾ ਸਭ ਤੋਂ ਘੱਟ 17 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਸਿਰਸਾ ਦਾ ਸਭ ਤੋਂ ਵੱਧ 22 ਡਿਗਰੀ ਤਾਪਮਾਨ ਰਿਹਾ ।
ਹਿਮਾਚਲ ਪ੍ਰਦੇਸ਼ ਤੋਂ ਮਾਨਸੂਨ ਦੀ ਵਿਦਾਈ ਹੋ ਗਈ ਹੈ ਅਤੇ ਹੁਣ ਠੰਡ ਹੋਲੀ-ਹੋਲੀ ਵਧਣੀ ਸ਼ੁਰੂ ਹੋ ਗਈ ਹੈ । 48 ਘੰਟੇ ਦੇ ਦੌਰਾਨ 3 ਡਿਗਰੀ ਤੱਕ ਤਾਪਮਾਨ ਵਿੱਚ ਕਮੀ ਦਰਜ ਗਈ ਹੈ । ਕਾਂਗੜ ਦੇ ਦੇ ਤਾਪਮਾਨ ਵਿੱਚ 4 ਡਿਗਰੀ ਦੀ ਕਮੀ ਆਈ ਹੈ ।
ਰਾਜਸਥਾਨ ਵਿੱਚ 16 ਜ਼ਿਲ੍ਹਿਆਂ ਵਿੱਚ ਸ਼ਨੀਵਾਰ ਅੱਜ ਮੀਂਹ ਦਾ ਅਲਰਟ । ਇੰਨਾਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼,ਬੂੰਦਾਬਾਂਦੀ ਦੀ ਸੰਭਾਵਨਾ ਹੈ । ਰਾਜਸਥਾਨ ਵਿੱਚ ਸਵੇਰ ਅਤੇ ਰਾਤ ਨੂੰ ਠੰਡ ਵੱਧ ਗਈ ਹੈ ।
ਮੱਧ ਪ੍ਰਦੇਸ਼ ਦੇ 37 ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਬਾਰਿਸ਼ ਦਾ ਮੌਸਮ ਰਹੇਗਾ । ਹਾਲਾਂਕਿ ਮਾਨਸੂਨ ਦੀ ਵਿਦਾਈ ਦੇ ਬਾਅਦ ਮੀਂਹ ਦਾ ਅਨੁਮਾਨ ਨਹੀਂ ਸੀ । ਪਰ ਇਸ ਵਿਚਾਲੇ 2 ਸਿਸਟਮ ਐਕਟਿਵ ਹੋ ਗਏ ਜਿਸ ਦੀ ਵਜ੍ਹਾ ਕਰਕੇ ਮੀਂਹ ਪਿਆ ।
ਉਧਰ ਯੂਪੀ ਦੇ ਕੋਟੇ ਵਦੀ ਬਾਰਿਸ਼ ਦੇ ਬਾਅਦ ਹੁਣ ਮਾਨਸੂਨ ਨੇ ਵਿਦਾ ਲੈ ਲਈ ਹੈ । ਸ਼ਨੀਵਾਰ ਨੂੰ ਸੂਬੇ ਵਿੱਚ ਧੁੱਪ ਖਿੜੀ ਰਹੀ । ਮੌਸਮ ਵਿਭਾਗ ਨੇ ਯੂਪੀ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਗ੍ਰੀਨ ਅਲਰਟ ਜਾਰੀ ਕੀਤਾ ਹੈ।