ਬਿਉਰੋ ਰਿਪੋਰਟ -(PUNJAB & CHANDIGARH WEATHER REPORT) ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਹੁਣ ਤੇਜ਼ੀ ਨਾਲ ਬਦਲ ਗਿਆ ਹੈ । ਸਵੇਰ ਅਤੇ ਸ਼ਾਮ ਨੂੰ ਠੰਡ ਮਹਿਸੂਸ ਹੋਣ ਲੱਗੀ ਹੈ । ਹਾਲਾਂਕਿ ਦਿਨ ਵਿੱਚ ਗਰਮੀ ਜ਼ਰੂਰ ਹੈ । ਉਧਰ 24 ਘੰਟੇ ਦੇ ਅੰਦਰ ਤਾਪਮਾਨ ਵਿੱਚ 0.3 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਅਤੇ ਘੱਟੋਂ-ਘੱਟ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ । ਪੰਜਾਬ ਵਿੱਚ ਸਭ ਤੋਂ ਵੱਧ ਦਿਨ ਦਾ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਹੈ । ਉਧਰ 12 ਜ਼ਿਲ੍ਹਿਆਂ ਵਿੱਚ ਤਾਪਮਾਨ 34 ਡਿਗਰੀ ਚੱਲ ਰਿਹਾ ਹੈ । ਇੰਨਾਂ ਜ਼ਿਲ੍ਹਿਆਂ ਵਿੱਚ ਲੁਧਿਆਣਾ,ਅੰਮ੍ਰਿਤਸਰ,ਜਲੰਧਰ,ਗੁਰਦਾਸਪੁਰ,ਪਠਾਨਕੋਟ,SBS ਨਗਰ,ਸ੍ਰੀ ਫਤਿਹਗੜ੍ਹ ਸਾਹਿਬ,ਗੁਰਦਾਸਪੁਰ,ਹੁਸ਼ਿਆਰਪੁਰ,ਮੋਗਾ ਅਤੇ ਮੋਹਾਲੀ ਸ਼ਾਮਲ ਹੈ ।
ਪੱਛਮੀ ਗੜਬੜੀ ਨਾਲ ਮੌਸਮ ਬਦਲਿਆ
ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਤਾਪਮਾਨ ਵਿੱਚ ਬਦਲਾਅ ਹੋਣ ਦੀ ਵਜ੍ਹਾ ਕਰਕੇ ਪੱਛਮੀ ਗੜਬੜੀ ਹੈ । ਜੋਕਿ ਇੱਕ ਪਾਸੇ ਜੰਮੂ-ਕਸ਼ਮੀਰ ਸਰਗਰਮ ਸੀ । ਇਸੇ ਵਜ੍ਹਾ ਨਾਲ ਜੰਮੂ ਅਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਤਾਪਮਾਨ ਡਿੱਗਿਆ ਹੈ । ਉਧਰ ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 31 ਡਿਗਰੀ ਘੱਟ ਚੱਲ ਰਿਹਾ ਹੈ । ਸਵੇਰ ਦਾ ਸਭ ਤੋਂ ਘੱਟ ਤਾਪਮਾਨ 17.1 ਡਿਗਰੀ ਦਰਜ ਕੀਤੀ ਗਈ ਹੈ । ਜਦਕਿ ਚੰਡੀਗੜ੍ਹ ਵਿੱਚ 19.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ।
ਮੌਸਮ ਵਿਭਾਗ ਦੇ ਮੁਤਾਬਿਕ 24 ਅਕਤੂਬਰ ਤੱਕ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ।ਉਧਰ ਦਿਨ ਦਾ ਤਾਪਮਾਨ ਆਮ ਰਹਿਣ ਦੇ ਅਸਾਰ ਹਨ । ਇਸੇ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਹੁਣ ਸੂਬੇ ਵਿੱਚ 2.4 MM ਬਾਰਿਸ਼ ਹੋਈ ਹੈ । ਜਦਕਿ ਇੰਨਾਂ ਦਿਨਾਂ ਵਿੱਚ 4.0 MM ਬਾਰਿਸ਼ ਹੋਈ । ਅਜਿਹੇ ਵਿੱਚ ਹੁਣ ਤੱਕ ਸਿਰਫ 39 ਫੀਸਦੀ ਘੱਟ ਮੀਂਹ ਪਿਆ ਹੈ ।