ਬਿਉਰੋ ਰਿਪੋਰਟ : 3 ਦਿਨ ਬਾਅਦ ਪੰਜਾਬ ਅਤੇ ਹਰਿਆਣਾ ਦਾ ਮੌਸਮ ਪੂਰੀ ਤਰ੍ਹਾਂ ਨਾਲ ਬਦਲਣ ਵਾਲਾ ਹੈ । ਮੌਸਮ ਵਿਭਾਗ ਨੇ 28 ਮਾਰਚ ਨੂੰ ਦੋਵੇ ਸੂਬਿਆਂ ਵਿੱਚ ਬੱਦਲ ਗਰਜਨ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਬੀਤੇ ਦਿਨ ਮੌਸਮ ਬਦਲ ਗਿਆ। ਕਈ ਇਲਾਕਿਆਂ ਵਿਚ ਸੰਘਣੇ ਬਦਲ ਛਾਏ ਰਹੇ ਬੀਤੇ ਦਿਨੀ ਬੱਦਲ ਛਾਏ ਰਹਿਣ ਦੀ ਵਜ੍ਹਾ ਕਰਕੇ ਅੱਜ ਦੇ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਲੁਧਿਆਣਾ ਵਿੱਚ ਸਭ ਤੋਂ ਘੱਟ 12.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਜਦਕਿ ਸਭ ਤੋਂ ਵੱਧ ਫਰੀਦਕੋਟ ਅਤੇ ਮੁਹਾਲੀ ਵਿੱਚ 17 ਡਿਗਰੀ ਦੇ ਆਲੇ-ਦੁਆਲੇ ਤਾਪਮਾਨ ਰਿਹਾ । ਅੰਮ੍ਰਤਸਰ,ਪਟਿਆਲਾ,ਪਠਾਨਕੋਟ,ਬਠਿੰਡਾ,ਫਰੀਦਕੋਟ,ਫਿਰੋਜ਼ਪੁਰ ਵਿੱਚ ਤਾਪਮਾਨ 15 ਡਿਗਰੀ ਹੈ ।
ਉਧਰ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਤਾਪਮਾਨ 0.5 ਡਿਗਰੀ ਹੇਠਾਂ ਆਇਆ ਹੈ । ਕਰਨਾਲ ਵਿੱਚ ਸਭ ਤੋਂ ਘੱਟ 13 ਡਿਗਰੀ ਅਤੇ ਸਭ ਜ਼ਿਆਦਾ ਅੰਬਾਲਾ ਅਤੇ ਮਹਿੰਦਰਗੜ੍ਹ ਦਾ 18 ਡਿਗਰੀ ਦਰਜ ਕੀਤਾ ਗਿਆ ਹੈ । 29 ਮਾਰਚ ਨੂੰ ਹਰਿਆਣਾ ਵਿੱਚ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਭਵਿੱਖਬਾੜੀ ਕੀਤੀ ਹੈ ।
ਉਧਰ 24 ਘੰਟਿਆਂ ਵਿੱਚ ਹਿਮਾਚਲ ਦਾ ਮੌਸਮ ਵੀ ਬਦਲ ਗਿਆ ਹੈ । ਲਾਹੌਰ ਸਪੀਤੀ ਦੀਆਂ ਉੱਚੀਆਂ ਪਹਾੜੀਆਂ ਤੇ ਬਰਫਬਾਰੀ ਹੋ ਰਹੀ ਹੈ । ਰੋਹਤਾਂਗ ਦਰਾ ਅਤੇ ਬਾਰਾਲਾਚਾ ਵਿੱਚ ਹੀ ਬਰਫਬਾਰੀ ਹੋਈ ਹੈ । ਜਦਕਿ ਰਾਜਧਾਨੀ ਸ਼ਿਮਲਾ,ਕੁਫਰੀ,ਨਾਲਦੇਹਰਾ ਵਿੱਚ ਹਲਕਾ ਮੀਂਹ ਪਿਆ ਹੈ । ਮੁੜ ਤੋਂ ਬਰਫਬਾਰੀ ਦੀ ਵਜ੍ਹਾ ਕਰਕੇ ਹਿਮਾਚਲ ਵਿੱਚ ਤਾਪਮਾਨ 4 ਡਿਗਰੀ ਹੇਠਾਂ ਡਿੱਗਿਆ ਹੈ । ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਦਿਨ ਮੌਸਮ ਸਾਫ ਰਹੇਗਾ ।
ਉਧਰ ਮੱਧ ਪ੍ਰਦੇਸ਼ ਵਿੱਚ ਦਿਨ ਦੇ ਨਾਲ ਰਾਤ ਵੀ ਗਰਮ ਹੋ ਗਈ ਹੈ । ਦਮੋਹ ਵਿੱਚ ਪਹਿਲੀ ਵਾਰ ਦਿਨ ਦਾ ਤਾਪਮਾਨ 40 ਡਿਗਰੀ ਪਹੁੰਚਿਆ ਹੈ । 26 ਤੋਂ 29 ਮਾਰਚ ਦੇ ਵਿਚਾਲੇ ਮੁੜ ਤੋਂ ਪੱਛਮੀ ਗੜਬੜੀ ਐਕਟਿਵ ਹੋਵੇਗੀ ਅਤੇ ਮੀਂਹ ਪਏਗਾ । ਪਰ ਇਸ ਵਾਰ ਤਾਪਮਾਨ ਘੱਟ ਨਹੀਂ ਹੋਵੇਗਾ । ਉਧਰ ਰਾਜਸਥਾਨ ਵਿੱਚ ਮੌਸਮ ਫਿਲਹਾਲ ਅਗਲੇ 4 ਦਿਨ ਸਾਫ ਹੈ ਇੱਥੇ ਗਰਮੀ ਵੱਧਣ ਦੀ ਸੰਭਾਵਨਾ ਹੈ । ਉਧਰ ਦੇਸ਼ ਦੀ ਰਾਜਧਾਨੀ ਵਿੱਚ ਅੱਜ ਤੇਜ਼ ਹਵਾਵਾਂ ਚੱਲੀਆਂ,ਜਿਸ ਦੀ ਵਜ੍ਹਾ ਕਰਕੇ ਲੋਕਾਂ ਨੂੰ ਹੋਲੀ ਵਿੱਚ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ।