ਬਿਉਰੋ ਰਿਪੋਰਟ : ਪੰਜਾਬ ਵਿੱਚ ਮੌਸਮ ਵਿਭਾਗ ਨੇ ਸਨਿੱਚਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ । ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ । ਸਵੇਰ ਵੇਲੇ ਮਾਝਾ ਖੇਤਰ ਦੇ ਪਠਾਨਕੋਟ,ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਮੀਂਹ ਹੋਇਆ। ਅੰਮ੍ਰਿਤਸਰ ਵਿੱਚ 1.6,ਪਠਾਨਕੋਟ 18.2 ਅਤੇ ਗੁਰਦਾਸਪੁਰ 24.2MM ਮੀਂਹ ਪਿਆ । ਇਸ ਦੇ ਇਲਾਵਾ 24 ਘੰਟੇ ਦੇ ਅੰਦਰ ਹੁਸ਼ਿਆਰਪੁਰ 3MM, SBS ਨਗਰ ਵਿੱਚ 1.5 ਮੀਂਹ ਪਿਆ । ਉੱਧਰ ਚੰਡੀਗੜ੍ਹ ਵਿੱਚ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ । ਪੰਜਾਬ ਵਿੱਚ ਪਿਛਲੇ ਹਫ਼ਤੇ ਮੌਨਸੂਨ ਢਿੱਲਾ ਰਿਹਾ ਹੈ । 28 ਜੁਲਾਈ ਤੋਂ 3 ਅਗਸਤ ਦੇ ਵਿੱਚ 46 ਫ਼ੀਸਦੀ ਘੱਟ ਮੀਂਹ ਪਿਆ ਹੈ । ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਘੱਟ ਬਾਰਸ਼ ਹੋਈ ਹੈ । ਹੁਸ਼ਿਆਰਪੁਰ ਵਿੱਚ 99, ਗੁਰਦਾਸਪੁਰ 93, ਜਲੰਧਰ 69, ਅੰਮ੍ਰਿਤਸਰ 54, ਰੂਪ ਨਗਰ 67, ਮੋਹਾਲੀ 90, SBS ਨਗਰ 72, ਮੋਗਾ 77, ਫ਼ਾਜ਼ਿਲਕਾ 70 ਅਤੇ ਤਰਨਤਾਰਨ 56 ਫ਼ੀਸਦੀ ਘੱਟ ਬਾਰਸ਼ ਹੋਇਆ ਹੈ ।
ਅਗਲੇ ਹਫ਼ਤੇ ਲਈ ਮੌਸਮ ਵਿਭਾਗ ਵੱਲੋਂ ਜਾਣਕਾਰੀ
ਅਗਲੇ ਹਫ਼ਤੇ ਵੀ ਪੰਜਾਬ ਵਿੱਚ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ । ਉੱਧਰ ਪੰਜਾਬ ਦੇ ਸ਼ਹਿਰਾਂ ਦਾ ਸਵੇਰ ਅਤੇ ਦੁਪਹਿਰ ਦਾ ਤਾਪਮਾਨ ਵੀ ਆਮ ਰਹੇਗਾ । ਜ਼ਿਆਦਾ ਬਦਲਾਅ ਨਹੀਂ ਹੋਵੇਗਾ । ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਮੁਤਾਬਿਕ ਪਠਾਨਕੋਟ,ਹੁਸ਼ਿਆਰਪੁਰ,SAS ਨਗਰ, ਨਵਾਂ ਸ਼ਹਿਰ,ਮੋਹਾਲੀ ਵਿੱਚ ਮੀਂਹ 5 ਤੋਂ 10 MM ਤੱਕ ਹੋ ਸਕਦਾ ਹੈ । ਜਦਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ 1 ਤੋਂ 5 MM ਤੱਕ ਹੀ ਹੋ ਸਕਦਾ ਹੈ। 10 ਅਗਸਤ ਤੱਕ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਹੁੰਦਾ ਰਹੇਗਾ।
ਪੰਜਾਬ ਵਿੱਚ 23.2MM ਹੋਈ ਬਾਰਸ਼
28 ਜੁਲਾਈ ਤੋਂ 3 ਅਗਸਤ ਤੱਕ ਪੰਜਾਬ ਵਿੱਚ ਸਿਰਫ਼ 23.2MM ਹੀ ਮੀਂਹ ਦਰਜ ਕੀਤਾ ਗਿਆ ਸੀ । ਜਦਕਿ ਇਨ੍ਹਾਂ ਦਿਨਾਂ ਵਿੱਚ 43.1MM ਬਾਰਸ਼ ਪੰਜਾਬ ਵਿੱਚ ਹੁੰਦੀ ਹੈ। ਜੋ ਆਮ ਤੋਂ 46% ਘੱਟ ਹੈ । ਸੂਬੇ ਵਿੱਚ ਸਭ ਤੋਂ ਵੱਧ ਬਾਰਸ਼ ਪਟਿਆਲਾ 47.8MM ਦਰਜ ਕੀਤੀ ਗਈ ਹੈ, ਪਰ ਇੱਥੇ ਵੀ ਪੁਰਾਣੇ ਅੰਕੜਿਆਂ ਦੇ ਮੁਕਾਬਲੇ 18 ਫ਼ੀਸਦੀ ਘੱਟ ਹੋਈ ਹੈ ।
ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ – ਸ਼ਹਿਰ ਵਿੱਚ ਰਾਤ ਦਾ ਤਾਪਮਾਨ 25.3 ਡਿਗਰੀ ਹੈ ਜਦਕਿ ਦਿਨ ਦਾ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਹੈ
ਜਲੰਧਰ – ਇੱਥੇ ਰਾਤ ਦਾ ਤਾਪਮਾਨ 26.4 ਅਤੇ ਦਿਨ ਦਾ 34 ਡਿਗਰੀ ਹੈ
ਲੁਧਿਆਣਾ – ਸਨਅਤੀ ਸ਼ਹਿਰ ਵਿੱਚ ਰਾਤ ਦਾ ਤਾਪਮਾਨ ਸਭ ਤੋਂ ਵੱਧ 27.1 ਦਿਨ ਦਾ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ ਹੈ