ਬਿਉਰੋ ਰਿਪੋਰਟ – 4 ਦਿਨ ਤੱਕ ਹੀਟ ਵੇਵ ਤੋਂ ਬਾਅਦ ਸ਼ੁੱਕਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ । ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਅੱਜ ਸਵੇਰੇ ਮੀਂਹ ਪਿਆ ਹੈ ਜਦਕਿ ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਜਗਰਾਉਂ, ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ,ਇਸ ਤੋਂ ਇਲਾਵਾ ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਪਾਇਲ, ਲੁਧਿਆਣਾ ਵੀ ਮੀਂਹ ਪੈ ਸਕਦਾ ਹੈ ।
ਮੌਸਮ ਬਦਲਨ ਨਾਲ ਦਿਨ ਦੇ ਤਾਪਮਾਨ ਵਿੱਚ ਮਾਮੂਲੀ 0.2 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਬਠਿੰਡਾ ਹੁਣ ਵੀ 42.8 ਡਿਗਰੀ ਨਾਲ ਸਭ ਤੋਂ ਗਰਮ ਜ਼ਿਲ੍ਹਾਂ ਬਣਿਆ ਹੋਇਆ ਹੈ । 39 ਡਿਗਰੀ ਨਾਲ ਲੁਧਿਆਣਾ ਅਤੇ ਪਟਿਆਲਾ ਦੂਜੇ ਨੰਬਰ ‘ਤੇ ਹੈ । ਅੰਮ੍ਰਿਤਸਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ 38 ਡਿਗੀ ਦੇ ਆਲੇ ਦੁਆਲੇ ਤਾਪਮਾਨ ਦਰਜ ਕੀਤਾ ਗਿਆ ਹੈ ।
ਉਧਰ ਹਰਿਆਣਾ ਵਿੱਚ ਵੀ ਅੱਜ ਮੌਸਮ ਬਦਲਣ ਵਾਲਾ ਹੈ । ਘਰੌਂਡਾ,ਕਰਨਾਲ,ਇੰਦਰੀ,ਰਾਦੌੜ,ਪਾਣੀਪਤ,ਅਸਦ,ਕੈਥਲ,ਨੀਲੋਖੇੜੀ,ਕਲਾਇਤ,ਥਾਣੇਸਰ,ਅੰਬਾਲਾ ਵਿੱਚ ਅੱਜ ਤੇਜ਼ ਹਵਾਵਾ ਅਤੇ ਮੀਂਹ ਦੇ ਅਸਾਰ ਹਨ । ਬੀਤੇ ਦਿਨ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਵਜ੍ਹਾ ਕਰਕੇ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਹਾਲਾਂਕਿ ਹਿਸਾਰ ਅਤੇ ਫਰੀਦਾਬਾਦ ਵਿੱਚ ਹੁਣ ਵੀ ਸਭ ਤੋਂ ਵੱਧ 42 ਡਿਗਰੀ ਦੇ ਆਲੇ ਦੁਆਲੇ ਦਿਨ ਦਾ ਤਾਪਮਾਨ ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਿਰਸਾ,ਮਹਿੰਦਰਗੜ੍ਹ ਅਤੇ ਰੋਹਤਕ ਵਿੱਚ ਤਾਪਮਾਨ 40 ਤੋਂ 41 ਦੇ ਵਿਚਾਲੇ ਦਰਜ ਕੀਤਾ ਗਿਆ ਹੈ ।
ਹਿਮਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ‘ਤੇ ਅੱਜ ਮੀਂਹ ਪਿਆ । ਕਾਂਗੜਾ ਵਿੱਚ ਸਵੇਰ ਦੇ ਵਕਤ ਚੰਗੀ ਬਾਰਿਸ਼ ਹੋਈ । ਇਸ ਦੇ ਬਾਅਦ ਮੌਸਮ ਸੁਹਾਵਨਾ ਹੋ ਗਿਆ । ਲੋਕਾਂ ਨੂੰ ਗਰਮੀ ਤੋਂ ਰਹਾਤ ਮਿਲੀਹੈ । ਹਮੀਰਪੁਰ ਦੇ ਬੜਸਰ ਅਤੇ ਮੰਡੀ ਵਿੱਚ ਤੂਫਾਨ ਆਇਆ । ਸ਼ਿਮਲਾ ਅਤੇ ਮਨਾਲੀ ਵਿੱਚ ਵੀ ਅੱਜ ਸਵੇਰੇ ਮੀਂਹ ਪਿਆ ।
ਮੌਸਮ ਵਿਭਾਗ ਨੇ ਕਾਂਗੜਾ,ਕੁੱਲੂ ਵਿੱਚ ਤੂਫਾਨ ਦੇ ਨਾਲ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ । ਸੀਜ਼ਨ ਵਿੱਚ ਪਹਿਲੀ ਵਾਰ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ,ਉਤਰਾਖੰਡ,ਬਿਹਾਰ,ਝਾਰਖੰਡ,ਓਡੀਸ਼ਾ,ਕੇਰਲ,ਤਮਿਲਨਾਡੂ,ਅਸਮ,ਮੇਘਾਲਿਆ ਵਿੱਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ ।
ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਦਿਨ ਦਾ ਤਾਪਮਾਨ ਹੁਣ 35 ਡਿਗਰੀ ਨੂੰ ਪਾਰ ਕਰ ਗਿਆ ਹੈ । ਰਾਜਸਥਾਨ ਦੇ ਬਾਡਮੇਰ ਵਿੱਚ ਸਭ ਤੋਂ ਜ਼ਿਆਦਾ 44.3 ਡਿਗਰੀ ਤਾਪਮਾਨ ਪਹੁੰਚ ਗਿਆ ਹੈ 12 ਅਪ੍ਰੈਲ ਤੋਂ ਬਾਅਦ ਰਾਜਸਥਾਨ,ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਦਿੱਲੀ NCR ਵਿੱਚ ਇਸ ਵੇਲੇ ਤਾਪਮਾਨ 38 ਤੋਂ 40 ਡਿਗਰੀ ਦੇ ਵਿਚਾਲੇ ਚੱਲ ਰਿਹਾ ਹੈ ।