The Khalas Tv Blog Punjab ਪੰਜਾਬ ਪੁਲਿਸ ਦੇ SHO ਤੇ ASI ਖਿਲਾਫ਼ ਵੱਡਾ ਐਕਸ਼ਨ !
Punjab

ਪੰਜਾਬ ਪੁਲਿਸ ਦੇ SHO ਤੇ ASI ਖਿਲਾਫ਼ ਵੱਡਾ ਐਕਸ਼ਨ !

Punjab police sho asi arrest

ਸ਼ਿਕਾਇਤਕਰਤਾ ਨੇ ਭ੍ਰਿਸ਼ਟਾਚਾਰ ਵਿਰੋਧੀ ਹੈੱਲਪਲਾਈਨ 'ਤੇ ਸ਼ਿਕਾਇਤ ਕੀਤੀ ਸੀ

ਬਿਊਰੋ ਰਿਪੋਰਟ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ਨਿੱਚਰਵਾਰ ਨੂੰ ਕਪੂਰਥਲਾ ਜ਼ਿਲ੍ਹੇ ਦੇ ਥਾਣੇ ਡਿਲਵਾਂ ਦੇ SHO ਦੇ ਤੌਰ ‘ਤੇ ਤਾਇਨਾਤ SI ਹਰਪਾਲ ਸਿੰਘ ਅਤੇ ਉਸ ਦੇ ਅਧੀਨ ASI ਹਰਵੰਤ ਸਿੰਘ ਨੂੰ 6500 ਰੁਪਏ ਦੀ ਰਿਸ਼ਵਤ ਲੈਣ ਅਤੇ 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ । ਦੋਵੇ ਪੁਲਿਸ ਮੁਲਾਜ਼ਮਾਂ ਨੇ ਹੁਸ਼ਿਆਰਪੁਰ ਦੇ ਪਿੰਡ ਪੰਡੋਲੀ ਕੱਦ ਦੇ ਇਕਬਾਲ ਸਿੰਘ ਤੋਂ ਰਿਸ਼ਵਤ ਲਈ ਸੀ ।

ਇਕਬਾਲ ਸਿੰਘ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਕਿ SHO ਹਰਪਾਲ ਸਿੰਘ ਅਤੇ ASI ਹਰਵੰਤ ਸਿੰਘ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ NDPS ACT ਵਿੱਚ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ। ਅਤੇ 6500 ਰੁਪਏ ਦੀ ਰਿਸ਼ਵਤ ਲਈ ਸੀ । ਸਿਰਫ਼ ਇਨ੍ਹਾਂ ਹੀ ਉਸ ਦੀ ਕਾਰ,ਆਧਾਰ ਕਾਰਡ ਡਰਾਇਵਿੰਗ ਲਾਇਸੈਂਸ ਅਤੇ ATM ਵੀ ਜ਼ਬਤ ਕਰ ਲਿਆ ਸੀ। ਦੋਵਾਂ ਨੇ ਉਸ ਦੀ ਗੱਡੀ ਅਤੇ ਦਸਤਾਵੇਜ਼ ਛੱਡਣ ਦੇ ਲਈ 50 ਹਜ਼ਾਰ ਦੀ ਰਿਸ਼ਵਤ ਮੰਗੀ ਸੀ । ਉਸ ਨੇ ਭ੍ਰਿਸ਼ਟਾਚਾਰ ਵਿਰੋਧੀ ਹੈੱਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ।

ਦੱਸਿਆ ਜਾ ਰਿਹਾ ਹੈ ਦੋਵੇ ਪੁਲਿਸ ਅਧਿਕਾਰੀਆਂ ਨੇ ਇਕਬਾਲ ਸਿੰਘ ਦੀ ਗੱਡੀ ਨੂੰ 10 ਦਿਨਾਂ ਤੱਕ ਆਪਣੇ ਕਬਜ਼ੇ ਵਿੱਚ ਰੱਖਿਆ ਸੀ । ਜਦੋਂ ਉਸ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤਾਂ ਦੋਵਾਂ ਨੇ ਗੱਡੀ ਸਮੇਤ ਦਸਤਾਵੇਜ਼ ਵੀ ਵਾਪਸ ਕਰ ਦਿੱਤੇ । ਵਿਜੀਲੈਂਸ ਮੁਤਾਬਿਕ ਦੋਵਾਂ ਦੀ ਖਿਲਾਫ਼ ਸ਼ਿਕਾਇਤ ਮਿਲੀ ਸੀ ਜਿਸ ਦੀ ਜਾਂਚ ਕੀਤੀ ਗਈ ਅਤੇ ਹਰਪਾਲ ਸਿੰਘ ਤੇ ਹਰਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ।

ਦੋਵਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ IPC ਦੀ ਧਾਰਾ 389, 120-B ਅਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਧਾਰਾ 7 ਅਧੀਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਇਸ ਦੀ ਹੁਣ ਵੀ ਜਾਂਚ ਕੀਤੀ ਜਾ ਰਹੀ ਹੈ ।

Exit mobile version