Punjab

ਪੰਜਾਬ ਯੂਨੀਵਰਸਿਟੀ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ

ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ 5 ਸਤੰਬਰ ਨੂੰ ਹੋ ਰਹੀਆਂ ਹਨ। ਪ੍ਰਧਾਨ ਦੇ ਅਹੁਦੇ ਲਈ 3 ਲੜਕੀਆਂ ਸਮੇਤ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕੁੱਲ 16 ਹਜ਼ਾਰ ਵਿਦਿਆਰਥੀ ਇਹਨਾਂ ਚੋਣਾਂ ਵਿਚ ਵੋਟਾਂ ਪਾਉਣਗੇ ਤੇ ਵੋਟਾਂ ਵਾਸਤੇ 174 ਬੂਥ ਸਥਾਪਿਤ ਕੀਤੇ ਗਏ ਹਨ ਜਿਥੇ ਸਵੇਰੇ 9.30 ਵਜੇ ਤੋਂ ਵੋਟਾਂ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ ਸ਼ਾਮ ਨੂੰ ਕੀਤਾ ਜਾਵੇਗਾ।

ਕੌਂਸਲ ਲਈ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਤੋ ਇਲਾਵਾ 127 ਡੀ ਆਰ ਵੀ ਚੁਣੇ ਜਾਣਗੇ। ਇਨ੍ਹਾਂ ਚੋਣਾਂ ’ਚ ਕੁਲ 24 ਉਮੀਦਵਾਰ ਹਨ। ਇਨ੍ਹਾਂ ’ਚੋਂ ਪ੍ਰਧਾਨ, ਮੀਤ ਪ੍ਰਧਾਨ ਲਈ ਕਰਮਵਾਰ 9 ਅਤੇ 5, ਸਕੱਤਰ ਅਹੁਦੇ ਲਈ 4 ਅਤੇ ਸੰਕੁਯਤ ਸਕੱਤਰ ਅਹੁਦੇ ਲਈ 5 ਉਮੀਦਵਾਰ ਹਨ। ਪ੍ਰਧਾਨਗੀ ਅਹੁਦੇ ਲਈ ਏਬੀਵੀਪੀ ਦੀ ਅਪਰਿਤਾ ਮਲਿਕ, ਪੀ ਐਸ ਯੂ ਲਲਕਾਰ ਦੀ ਸਾਰਾਹ ਸ਼ਰਮਾ ਅਤੇ ਏ ਐਸ ਐਫ਼ ਦੀ ਅਲਕਾ ਮੈਦਾਨ ’ਚ ਹਨ, ਸੀ ਵਾਈ ਐਸ ਐਸ, ਐਨ ਐਸ ਯੂ ਆਈ ਦੇ ਰਾਹੁਲ ਨੈਨ, ਐਸ ਐਫ਼ ਦੇ ਅਨੁਰਾਗ, ਸੋਈ ਦੇ ਤਰੁਨ ਸਿੱਧੂ ਅਤੇ ਦੋ ਅਜ਼ਾਦ ਉਮੀਦਵਾਰਾਂ ’ਚ ਮੁਕੁਲ ਤੇ ਮਨਦੀਪ ਹਨ।

ਮੀਤ ਪ੍ਰਧਾਨ ਲਈ ਅਭਿਸੇਕ, ਰਚਿਤ ਗਰਗ, ਕਰਨਦੀਪ, ਕਰਨ ਭੱਟੀ ਤੇ ਅਜ਼ਾਦ ਸਿਵਾਨੀ ਹਨ।  ਸਕੱਤਰ ਅਹੁਦੇ ਲਈ ਸਿਵਨੰਦਨ ਰਿਖੇ, ਪਾਰਸ ਪਰਾਸਰ, ਵਿਨੀਤ ਯਾਦਵ ਤੇ ਅਨੁਰਾਗ ਦਲਾਲ ’ਚ ਮੁਕਾਬਲਾ ਹੈ। ਸੰਯੁਕਤ ਸਕੱਤਰ ਅਹੁਦੇ ਦੇ ਉਮੀਦਵਾਰਾਂ  ’ਚ ਅਮਿਤ ਬੰਗਾ, ਤੇਜੱਸਵੀ ਯਾਦਵ, ਜੱਸੀ ਰਾਣਾ, ਸ਼ੁਭਮ, ਯਸ਼ ਕਾਸਪੀਆ ਅਤੇ ਰੋਹਿਤ ਸ਼ਰਮਾ ਹਨ।

ਸਿਆਸੀ ਪਾਰਟੀਆਂ ਦਾ ਦਬਦਬਾ: ਪਿਛਲੇ ਸਾਲਾਂ ਦੇ ਨਤੀਜਿਆਂ ਤੋਂ ਲਗਦਾ ਹੈ ਕਿ ਸਿਆਸੀ ਪਾਰਟੀਆਂ ਦਾ ਦਬਦਬਾ ਬਣਿਆ ਹੋਇਆ ਹੈ, ਇਨ੍ਹਾਂ ’ਚ ਭਾਜਪਾ ਨੂੰ ਛੱਡ ਕੇ ਕਾਂਗਰਸ, ‘ਆਪ’, ਸੋਈ ਦੇ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾ ਵਾਰ ਕਾਂਗਰਸ ਦੀ ਐਨ ਐਸ ਯੂ ਆਈ ਦੇ ਉਮੀਦਵਾਰ ਪ੍ਰਧਾਨ ਬਣੇ ਹਨ।