Punjab

ਪੰਜਾਬ ਯੂਨੀਵਰਸਿਟੀ  ਵੱਲੋਂ ਫ਼ੀਸਾਂ ਵਿੱਚ ਵਾਧੇ ਦੀ ਤਿਆਰੀ

‘ਦ ਖ਼ਾਲਸ ਬਿਊਰੋ :ਦੇਸ਼ ਭਰ ਵਿੱਚ ਵੱਧਦੀ ਜਾ ਰਹੀ ਮਹਿੰਗਾਈ ਨੇ ਆਮ ਜਨਤਾ ਦੇ ਨੱਕ ਵਿੱਚ ਦਮ ਤਾਂ ਕੀਤਾ ਹੀ ਹੋਇਆ ਹੈ,ਪਰ ਹੁਣ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਸਵੈ-ਵਿੱਤੀ ਕੋਰਸਾਂ ਅਤੇ ਰਵਾਇਤੀ ਕੋਰਸਾਂ ਦੀਆਂ ਫੀਸਾਂ ਵਧਾ ਕੇਵਿਦਿਆਰਥੀਆਂ ’ਤੇ ਸਿਰ ਬੋਝ ਪਾਉਣ ਦੀ ਪੂਰੀ  ਤਿਆਰੀ ਕਰ ਲਈ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਕਮੇਟੀ ਦੀ ਮੀਟਿੰਗ ਵਿੱਚ ਲਏ  ਗਏ ਇਸ ਫੈਸਲੇਉੱਤੇ ਸਿੰਡੀਕੇਟ ਅਤੇ ਸੈਨੇਟ ਦੀ ਮੋਹਰ ਲੱਗਣੀ ਬਾਕੀ ਹੈ। ਦੋਵੇਂ ਪਾਸਿਆਂ ਤੋਂ  ਮਨਜ਼ੂਰੀ ਮਿਲਣ ਤੋਂ ਬਾਅਦ ਇਹਨਾਂ ਕੋਰਸਾਂ ਦੀਆਂ ਫੀਸਾਂ ਵਿੱਚ 7.5 ਫੀਸਦੀ ਦਾ ਵਾਧਾ ਹੋ ਜਾਵੇਗਾ।

ਹਾਲਾਕਿ ਯੂਨੀਵਰਸਿਟੀ ਨੇ 2019-20 ਅਕਾਦਮਿਕ ਸ਼ੈਸ਼ਨ ਵਿੱਚ ਫੀਸਾਂ ਵਧਾਈਆਂ ਸਨ ਤੇ ਉਸ ਤੋਂ ਬਾਦ 2020-21 ਦੇ ਅਕਾਦਮਿਕ ਸ਼ੈਸ਼ਨ ਰਵਾਇਤੀ ਕੋਰਸਾਂ ਲਈ 5 ਫੀਸਦੀ ਫੀਸ ਵਾਧੇ ਦਾ ਪ੍ਰਸਤਾਵ ਕਰੋਨਾ ਮਹਾਮਾਰੀ ਫੈਲਣ ਦੇ ਕਾਰਣ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਤੇ ਦੋ ਸਾਲਾਂ ਬਾਦ ਫੀਸਾਂ ਹੁਣ ਇਹ ਵਾਧਾ ਕੀਤਾ ਜਾ ਰਿਹਾ ਹੈ।

ਫੀਸਾਂ ਵਿੱਚ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਵਿਰੋਧ ਵਾ ਸਮੇਂ-ਸਮੇਂ ਤੇ ਦੇਖਣ ਨੂੰ ਮਿਲਦਾ ਰਹਿੰਦਾ ਹੈ । ਫੀਸ ਵਾਧੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਵੱਡੇ ਸੰਘਰਸ਼ਾਂ ਦੇ ਕਾਰਣ ਕਈ ਵਿਦਿਆਰਥੀਆਂ ਖ਼ਿਲਾਫ਼ ਪਰਚੇ ਵੀ ਦਰਜ ਹੋਏ ਸਨ ਤੇ ਏ ਇਸ ਵਾਰ ਵੀ ਫੀਸ ਵਾਧੇ ਖ਼ਿਲਾਫ਼ ਵਿਦਿਆਰਥੀਆਂ ਦੇ ਮੁੱੜ ਜਥੇਬੰਦ ਹੋ ਵਿਰੋਧ ਕਰਨ  ਦੀ ਸੰਭਾਵਨਾ ਹੈ।