‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹਲਕੇ ਲਈ 26 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਈ ਬੂਥਾਂ ਦੀ ਚੋਣ ਮੁਲਤਵੀ ਕਰ ਦਿੱਤੀ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਗ੍ਰੈਜੂਏਟ ਹਲਕੇ ਦੀਆਂ ਕੁੱਲ 15 ਸੀਟਾਂ ਲਈ ਵੋਟਾਂ ਪੈਣੀਆਂ ਹਨ।ਜਿਨ੍ਹਾਂ ਬੂਥਾਂ ਦੀ ਚੋਣ ਮੁਲਤਵੀ ਕੀਤੀ ਗਈ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ ਦੇ 63, 64, 65, 67, 68, ਫਰੀਦਕੋਟ ਦੇ 72 ਅਤੇ 73 ਨੰਬਰ, ਅਬੋਹਰ ਦੇ 81 ਅਤੇ 82, ਗੁਰਦਾਸਪੁਰ ਦੇ 104 ਅਤੇ 105, ਹੁਸ਼ਿਆਰਪੁਰ ਦੇ 120 ਅਤੇ 121, ਜਲੰਧਰ ਦੇ 129, 130, 131 ਅਤੇ 135, ਲੁਧਿਆਣਾ ਦੇ 167, 178,179, 184 ਅਤੇ 186, ਮਾਨਸਾ ਦੇ 199, ਮੁਹਾਲੀ ਦੇ 214 ਨੰਬਰ, ਨਵਾਂਸ਼ਹਿਰ ਦੇ 214 ਅਤੇ 222 ਬੂਥ ਨੰਬਰ ਸ਼ਾਮਿਲ ਹਨ।