Punjab

ਪੰਜਾਬ ਯੂਨੀਵਰਸਿਟੀ ਵਿੱਚ ਹੰਗਾਮਾ !BDS-MDS ਦੇ ਵਿਦਿਆਰਥੀ ਧਰਨੇ ‘ਤੇ ਬੈਠੇ ! ਮਰੀਜ਼ ਪਰੇਸ਼ਾਨ

ਬਿਉਰੋ ਰਿਪੋਰਟ : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ BDS ਅਤੇ MDS ਦੇ ਵਿਦਿਆਰਥੀ ਧਰਨੇ ‘ਤੇ ਬੈਠ ਗਏ ਹਨ । ਉਹ ਆਪਣਾ ਸਟਾਇਫਨ ਵਧਾਉਣ ਦੀ ਮੰਗ ਕਰ ਰਹੇ ਹਨ । ਵਿਦਿਆਰਥੀਆਂ ਨੇ ਸਾਫ ਕਰ ਦਿੱਤਾ ਹੈ ਜਦੋਂ ਤੱਕ ਸਟਾਇਫਨ ਨਹੀਂ ਵਧੇਗਾ ਉਹ ਕੰਮ ‘ਤੇ ਨਹੀਂ ਪਰਤਨਗੇ । ਉਨ੍ਹਾਂ ਦੀ ਮੰਗ ਹੈ ਕਿ ਸਾਨੂੰ ਪੰਜਾਬ ਅਤੇ ਹਰਿਆਣਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣ । ਜਦਕਿ ਫੀਸ ਜ਼ਿਆਦਾ ਵਸੂਲੀ ਜਾ ਰਹੀ ਹੈ । ਇੱਥੇ BDS-MD Sਦੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵੱਧ ਹੈ ।

ਪੰਜਾਬ ਯੂਨੀਵਰਿਸਟੀ ਦੇ ਡਾਕਟਰ ਹਰਬੰਸ ਸਿੰਘ ਜੱਜ ਇੰਸਟ੍ਰੀਟਿਉਟ ਆਫ ਡੈਂਟਲ ਸਾਇੰਸ ਐਂਡ ਹਸਪਤਾਲ ਵਿੱਚ ਦੰਦਾਂ ਦੇ ਕਾਫੀ ਮਰੀਜ਼ ਆਉਂਦੇ ਹਨ । ਇਸ ਵਿੱਚ MDS ਦੇ ਵਿਦਿਆਰਥੀ ਰੈਜੀਡੈਂਟ ਡਾਕਟਰ ਦੇ ਵਾਂਗ ਕੰਮ ਕਰਦੇ ਹਨ । ਇਨ੍ਹਾਂ ਦੀ ਗਿਣਤੀ 50 ਹੈ। ਉਨ੍ਹਾਂ ਦੇ ਹੜ੍ਹਤਾਲ ਦੇ ਜਾਣ ਦੀ ਵਜ੍ਹਾ ਕਰਕੇ ਮਰੀਜ਼ਾਂ ‘ਤੇ ਵੱਡਾ ਅਸਰ ਵੇਖਣ ਨੂੰ ਮਿਲੇਗਾ । OPD ਦੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ

ਸਿਰਫ 9 ਹਜ਼ਾਰ ਸਟਾਇਫਨ

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ BDS ਦੇ ਵਿਦਿਆਰਥੀਆਂ ਨੂੰ 9000 ਰੁਪਏ ਹਰ ਮਹੀਨੇ ਜਦਕਿ MDS ਦੇ ਵਿਦਿਆਰਥੀਆਂ ਨੂੰ 10000 ਰੁਪਏ ਦਿੱਤੇ ਜਾਂਦੇ ਹਨ । ਜਦਕਿ ਚੰਡੀਗੜ੍ਹ ਦੇ ਸੈਕਟਰ -32 ਹਸਪਤਾਲ ਵਿੱਚ ਇਹ 25000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਾ ਸੀ । ਇਸ ਤਰ੍ਹਾਂ ਹਰਿਆਣਾ ਅਤੇ ਪੰਜਾਬ ਵਿੱਚ ਉਨ੍ਹਾਂ ਤੋਂ ਵੱਧ ਸਟਾਇਫਨ ਮਿਲ ਦਾ ਹੈ । ਸੈਕਟਰ 32 ਦਾ ਹਸਪਤਾਲ ਪੰਜਾਬ ਯੂਨੀਵਰਸਿਟੀ ਤੋਂ ਵੀ ਐਫਿਲਿਏਟਿਡ ਹੈ । ਫਿਰ ਵੀ ਇੱਥੇ ਜ਼ਿਆਦਾ ਪੈਸਾ ਦਿੱਤਾ ਜਾਂਦਾ ਹੈ ।

ਸਤੰਬਰ ਮਹੀਨੇ ਵਿੱਚ ਸੈਕਟਰ 32 ਦੇ ਸਰਕਾਰੀ ਹਸਪਤਾਲ (GMCH) ਵਿੱਚ ਵੀ ਡਾਕਟਰਾਂ ਵੱਲੋਂ ਹੜ੍ਹਤਾਲ ਕੀਤੀ ਗਈ ਸੀ । ਰੈਜੀਡੈਂਟ ਡਾਕਟਰ ਵੀ 7ਵੇਂ ਪੇਅ ਕਮਿਸ਼ਨ ਦੇ ਮੁੱਦੇ ‘ਤੇ ਹੜ੍ਹਤਾਲ ‘ਤੇ ਗਏ ਸੀ । ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੇ ਇਲਾਵਾ ਬਾਕੀ ਸਾਰੀਆਂ ਸੇਵਾਵਾਂ ਹਸਪਤਾਲ ਵਿੱਚ ਬੰਦ ਰਹੀਆਂ ਸਨ ।