The Khalas Tv Blog Punjab ਪੰਜਾਬ ਯੂਨੀਵਰਸਿਟੀ ਦੇ ਇਹ ਇਮਤਿਹਾਨ ਰੱਦ ! 14 ਜੁਲਾਈ ਨੂੰ ਹੋਣੀ ਸੀ ਪ੍ਰੀਖਿਆ !
Punjab

ਪੰਜਾਬ ਯੂਨੀਵਰਸਿਟੀ ਦੇ ਇਹ ਇਮਤਿਹਾਨ ਰੱਦ ! 14 ਜੁਲਾਈ ਨੂੰ ਹੋਣੀ ਸੀ ਪ੍ਰੀਖਿਆ !

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਸਥਿਤ ਇੰਸਟ੍ਰੀਟਿਊਟ ਆਫ ਐਜੂਕੇਸ਼ਨਲ ਟੈਕਨਾਲਿਜੀ ਐਂਡ ਵੋਕੇਸ਼ਨਲ ਐਜੂਕੇਸ਼ਨ ਵੱਲੋਂ BA ਅਤੇ B.Ed ਦੇ ਲਈ 14 ਤਾਰੀਕ ਨੂੰ ਹੋਣ ਵਾਲੇ ਐਂਟਰਸ ਐਗਜ਼ਾਮ ਨੂੰ ਰੱਦ ਕਰ ਦਿੱਤਾ ਗਿਆ ਹੈ । ਵਿਭਾਗ ਨੇ ਹੁਣ ਤੱਕ ਨਵੀਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਪਿਛਲੇ ਦਿਨਾਂ ਦੌਰਾਨ ਮੀਂਹ ਦੀ ਵਜ੍ਹਾ ਕਰਕੇ ਵੱਖ-ਵੱਖ ਵਿਭਾਗਾਂ ਵੱਲੋਂ ਤੈਅ ਕੀਤੀ ਗਈਆਂ ਦਾਖਲਾ ਪ੍ਰੀਖਿਆ,ਐਗਜ਼ਾਮ ਜਾਂ ਫਿਰ ਫੀਸ ਭਰਨ ਦੀ ਤਰੀਕਾਂ ਨੂੰ ਰੱਦ ਕਰ ਦਿੱਤਾ ਗਿਆ ਹੈ ।

100 ਨੰਬਰ ਦੀ ਪ੍ਰੀਖਿਆ ਸੀ

BA ਅਤੇ B.Ed ਵਿੱਚ ਦਾਖਲਾ ਲੈਣ ਦੇ ਲਈ 14 ਜੁਲਾਈ ਨੂੰ ਹੋਣ ਵਾਲੀ ਪ੍ਰੀਖਿਆ 100 ਨੰਬਰ ਦੀ ਹੋਣੀ ਸੀ । ਇਸ ਪ੍ਰੀਖਿਆ ਵਿੱਚ ਹਾਸਲ ਕੀਤੇ ਗਏ ਨੰਬਰਾਂ ਦੇ ਅਧਾਰ ‘ਤੇ ਹੀ ਦਾਖਲਾ ਹੋਣਾ ਸੀ । ਕੋਰਸ ਵਿੱਚ ਸਿਰਫ਼ 50 ਸੀਟਾਂ ਹੀ ਹਨ । ਉਧਰ B.A./B.com ਅਤੇ L.L.B. 5 ਸਾਲ ਦੇ ਕੋਰਸ ਦੇ ਲਈ ਕਾਉਂਸਲਿੰਗ ਦੀ ਰਿਵਾਇਜ਼ ਤਰੀਕ ਦਾ ਐਲਾਨ ਕੀਤਾ ਗਿਆ ਹੈ । ਇਸ ਵਿੱਚ ਯੂਨੀਵਰਸਿਟੀ ਇੰਸਟ੍ਰੀਟਿਊਟ ਆਫ ਲੀਗਲ ਸਟਡੀਜ ਯੂਨੀਵਰਸਿਟੀ ਕੈਂਪਸ ਅਤੇ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਦਾਖਲੇ ਨੂੰ ਲੈਕੇ ਕਾਉਂਸਲਿੰਗ ਕੀਤੀ ਜਾਵੇਗੀ । ਇਹ ਕਾਉਂਸਲਿੰਗ 17 ਤੋਂ 19 ਤਰੀਕ ਦੇ ਵਿਚਾਲੇ ਹੋਵੇਗੀ ।

Exit mobile version