ਬਿਊਰੋ ਰਿਪੋਰਟ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਵੱਡਾ ਐਲਾਨ ਕੀਤਾ ਹੈ । ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਮੋਰਚੇ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਕੱਲ ਤੋਂ ਯਾਨੀ 15 ਦਸੰਬਰ ਤੋਂ ਇੱਕ ਮਹੀਨੇ ਦੇ ਲਈ ਸੜਕਾਂ ਟੋਲ ਫ੍ਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ । ਯਾਨੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 15 ਜਨਵਰੀ ਤੱਕ ਸੜਕਾਂ ‘ਤੇ ਜਾਣ ਵਾਲੇ ਯਾਤਰੀਆਂ ਨੂੰ ਟੋਲ ਨਹੀਂ ਦੇਣਾ ਹੋਵੇਗਾ । ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਇਹ 2 ਪੜਾਵ ਵਿੱਚ ਇਸ ਨੂੰ ਲਾਗੂ ਕੀਤਾ ਜਾਵੇਗਾ । ਪਹਿਲਾਂ 10 ਜ਼ਿਲ੍ਹਿਆ ਵਿੱਚ 18 ਜਗ੍ਹਾ ‘ਤੇ ਸੜਕਾਂ ਟੋਲ ਮੁਕਤ ਕੀਤੀਆਂ ਜਾਣਗੀਆਂ। ਪੰਧਰ ਨੇ ਕਿਹਾ ਹੋਰ ਇਲਾਕਿਆਂ ਤੋਂ ਆਮ ਜਨਤਾ ਵੱਲੋਂ ਜਥੇਬੰਦੀ ਨਾਲ ਸੰਪਰਕ ਕਰਕੇ ਆਪਣੇ-ਆਪਣੇ ਇਲਾਕੇ ਦੇ ਟੋਲ ਪਲਾਜ਼ੇ ਵੀ ਇਸ ਪ੍ਰੋਗਰਾਮ ਤਹਿਤ ਫ੍ਰੀ ਕਰਨ ਲਈ ਫੋਨ ਆ ਰਹੇ ਹਨ |ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਪੱਖੀ ਫ਼ੈਸਲੇ ਲੈ ਰਹੀਆਂ ਹਨ,ਜਿਸ ਕਾਰਨ ਆਮ ਨਾਗਰਿਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਿਹਾ ਹੈ |
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਫ੍ਰੀ ਕੀਤੇ ਟੋਲ ਪਲਾਜੇ
ਜ਼ਿਲ੍ਹਾ ਅੰਮ੍ਰਿਤਸਰ
1,ਟੋਲ ਪਲਾਜ਼ਾ ਕੱਥੂਨੰਗਲ
2, ਟੋਲ ਪਲਾਜ਼ਾ ਮਾਨਾਂਵਾਲਾ
3, ਟੋਲ ਪਲਾਜ਼ਾ ਛਿੱਡਣ (ਅਟਾਰੀ)
ਜ਼ਿਲ੍ਹਾ ਤਰਨ ਤਾਰਨ
1, ਟੋਲ ਪਲਾਜ਼ਾ ਉਸਮਾਂ
2, ਟੋਲ ਪਲਾਜ਼ਾ ਮੰਨਣ
ਜ਼ਿਲ੍ਹਾ ਫਿਰੋਜ਼ਪੁਰ
1, ਟੋਲ ਪਲਾਜ਼ਾ ਗਿੱਦੜਪਿੰਡੀ
2, ਟੋਲ ਪਲਾਜ਼ਾ ਫਿਰੋਜ਼ਸ਼ਾਹ
ਜ਼ਿਲ੍ਹਾ ਪਠਾਨਕੋਟ
1, ਟੋਲ ਪਲਾਜ਼ਾ ਲਾਟਪਲਾਵਾ ਦੀਨਾਨਗਰ
ਜ਼ਿਲ੍ਹਾ ਹੁਸ਼ਿਆਰਪੁਰ
1, ਟੋਲ ਪਲਾਜ਼ਾ ਮੁਕੇਰੀਆਂ
2, ਟੋਲ ਪਲਾਜ਼ਾ ਚਲਾਗ
3, ਟੋਲ ਪਲਾਜ਼ਾ ਚੰਬੇਵਾਲ
4, ਟੋਲ ਪਲਾਜ਼ਾ ਮਾਨਸਰ
5, ਟੋਲ ਪਲਾਜ਼ਾ ਗੜਦੀਵਾਲ
ਜ਼ਿਲ੍ਹਾ ਜਲੰਧਰ
1, ਟੋਲ ਪਲਾਜ਼ਾ ਕਾਹਵਾ ਵਾਲਾਂ ਪੱਤਣ ਚੱਕਬਾਹਮਣੀਆ
ਜ਼ਿਲ੍ਹਾ ਕਪੂਰਥਲਾ
1, ਟੋਲ ਪਲਾਜ਼ਾ ਢਿੱਲਵਾਂ
ਜ਼ਿਲ੍ਹਾ ਮੋਗਾ
1, ਟੋਲ ਪਲਾਜ਼ਾ ਸਿੰਘਾਵਾਲਾ ਬਾਘਾ ਪੁਰਾਣਾ
ਜ਼ਿਲ੍ਹਾ ਫਾਜ਼ਿਲਕਾ
1, ਟੋਲ ਪਲਾਜ਼ਾ ਥੇ ਕਲੰਦਰ
2, ਟੋਲ ਪਲਾਜ਼ਾ ਮਾਮੋਜਾਏ
ਪੰਜਾਬ ਸਰਕਾਰ ਨਾਲ 7 ਦਸੰਬਰ ਨੂੰ ਹੋਈ ਮੀਟਿੰਗ ਦੀ “ਮਿੰਟਸ ਓਫ ਮੀਟਿੰਗ ਪ੍ਰੋਸੀਡਿੰਗ” ਮਿਲੀ ਹੈ ਪਰ ਡੋਕੂਮੈਂਟਸ ‘ਤੇ ਕੋਈ ਵੀ ਸਰਕਾਰੀ ਸਟੈਂਪ ਨਹੀਂ ਹੈ । ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਮਜਦੂਰਾਂ ਦੇ ਮੁੱਦੇ ਤੇ ਸਿਰਫ ਹਵਾਈ ਗੱਲਾਂ ਕਰਕੇ ਡੰਗ ਟਪਾਊ ਨੀਤੀ ਆਪਣਾ ਰਹੀ ਹੈ ਅਤੇ ਮੀਟਿੰਗ ਵਿਚ ਹੋਈ ਗੱਲ ਬਾਤ ਨੂੰ ਸਰਕਾਰੀ ਡਾਕੂਮੈਂਟ ਨਹੀਂ ਬਣਾਉਣਾ ਚਹੁੰਦੀ |ਉਨ੍ਹਾਂ ਕਿਹਾ ਕਿ ਨਸ਼ੇ ਦਾ ਆਲਮ ਇਹ ਹੈ ਕਿ ਇੱਕ ਏ ਐੱਸ ਆਈ ਦਿਨ ਦਿਹਾੜੇ ਨਸ਼ੇ ਵਿਕਾਓੰਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਸਰਕਾਰ ਦੇ ਸਾਰੇ ਦਾਹਵਿਆ ਦੀ ਹਵਾ ਕੱਢ ਰਹੀਆਂ ਹਨ |
ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਜਿਲ੍ਹਾ ਆਗੂ ਜਰਮਨਜੀਤ ਬੰਡਾਲਾ ਅਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਜਥੇਬੰਦੀ ਜਲੰਧਰ ਦੇ ਲਤੀਫਪੁਰ ਪਿੰਡ ਨੂੰ ਉਜਾੜਨ ਦੀ ਘਟਨਾ ਦੀ ਸਖਤ ਆਲੋਚਨਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਸਰਕਾਰ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ । ਪੀੜਿਤ ਲੋਕਾਂ ਨਾਲ ਗਾਲੀ ਗਲੋਚ ਦੀ ਭਾਸ਼ਾ ਵਰਤਣ ਵਾਲੇ ਐੱਸ ਐੱਸ ਪੀ ਤੇ ਕਾਰਵਾਈ ਕੀਤੀ ਜਾਵੇ | ਓਹਨਾ ਜਾਣਕਰੀ ਦਿੱਤੀ ਕਿ ਤਰਨ ਤਾਰਨ ਮੋਰਚੇ ਤੇ 7 ਦਿਨ ਪਹਿਲਾ ਸ਼ਹੀਦ ਹੋਏ ਜਥੇਬੰਦੀ ਦੇ ਮਜਦੂਰ ਆਗੂ ਬਲਵਿੰਦਰ ਸਿੰਘ ਦੀ ਮੌਤ ਤੇ ਸਰਕਾਰ ਕੋਲੋਂ ਕੀਤੀ ਜਾ ਰਹੀ ਮੁਆਵਜੇ ਅਤੇ ਨੌਕਰੀ ਦੀ ਮੰਗ ਨੂੰ ਲੰਬਾ ਸਮਾਂ ਅਣਗੌਲੇ ਕੀਤੇ ਜਾਣ ਤੇ ਡੀਸੀ ਦਫਤਰ ਤਰਨ ਤਾਰਨ ਦੇ ਚਾਰੇ ਗੇਟ ਬੰਦ ਕਰਕੇ ਰੋਸ ਮੁਜਾਹਰਾ ਕੀਤਾ ਗਿਆ। ਜਿਸ ਤੇ ਪ੍ਰਸ਼ਾਸ਼ਨ ਵੱਲੋਂ ਮੌਕੇ ਤੇ 5 ਲੱਖ ਦਾ ਚੈੱਕ ਦਿੱਤਾ ਗਿਆ ਅਤੇ 5 ਲੱਖ 21 ਦਸੰਬਰ ਨੂੰ ਦੇਣ ਦਾ ਭਰੋਸਾ ਦਿਵਾਇਆ ਗਿਆ। ਪ੍ਰਸ਼ਾਸ਼ਨ ਨੇ ਕਿਹਾ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਗਿਆ ਹੈ |