ਬਿਊਰੋ ਰਿਪੋਰਟ (ਜਲੰਧਰ, 8 ਅਕਤੂਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ (8 ਅਕਤੂਬਰ) ਜਾਲੰਧਰ ਤੋਂ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 5 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ 7 ਦਿਨਾਂ ਦੇ ਅੰਦਰ, 15 ਅਕਤੂਬਰ ਤੱਕ 2,500 ਨਵੇਂ ਬਿਜਲੀ ਕਰਮਚਾਰੀ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ 2,000 ਇੰਟਰਨਾਂ ਦੀ ਵੀ ਭਰਤੀ ਕੀਤੀ ਜਾਵੇਗੀ।
ਬਿਜਲੀ ਸਿਸਟਮ ਨੂੰ ਹੋਰ ਕੁਸ਼ਲ ਬਣਾ ਰਹੇ ਹਾਂ।
‘ਰੌਸ਼ਨ ਪੰਜਾਬ’ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਅਰਵਿੰਦ ਕੇਜਰੀਵਾਲ ਜੀ ਨਾਲ LPU, ਜਲੰਧਰ ਤੋਂ LIVE https://t.co/PeEyY9yjjI
— Bhagwant Mann (@BhagwantMann) October 8, 2025
ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪਹਿਲਾਂ ਸ਼ਿਕਾਇਤਾਂ ਦੂਰ ਕਰਨ ਲਈ ਔਸਤ 2 ਘੰਟੇ ਲੱਗਦੇ ਸਨ, ਪਰ ਅਗਲੇ ਮਹੀਨੇ ਤੋਂ ਇਹ ਸਮਾਂ ਘਟਾ ਕੇ ਕੇਵਲ ਅੱਧਾ ਘੰਟਾ ਕੀਤਾ ਜਾਵੇਗਾ।
CM ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਹੁਣ ਪਾਵਰ ਕੱਟ ਦਾ ਦੌਰ ਖ਼ਤਮ ਹੋਵੇਗਾ ਅਤੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਵਾਲੀ ਸਮੱਸਿਆ ਵੀ ਜਲਦੀ ਹੱਲ ਹੋਵੇਗੀ। ਉਹਨਾਂ ਕਿਹਾ ਕਿ ਕਦੇ ਖ਼ਬਰਾਂ ਆਉਂਦੀਆਂ ਸਨ ਕਿ ਪੰਜਾਬ ’ਚ ਸਿਰਫ਼ 2 ਦਿਨ ਦਾ ਕੋਲ਼ਾ ਬਚਿਆ ਹੈ, ਪਰ ਹੁਣ ਸਾਡੇ ਕੋਲ 25-25 ਦਿਨ ਦੇ ਕੋਲ਼ੇ ਦਾ ਸਟਾਕ ਹੈ। ਸਰਕਾਰ ਨੇ GBK ਕੰਪਨੀ ਦਾ ਥਰਮਲ ਪਲਾਂਟ ਖ਼ਰੀਦ ਕੇ ਉਸ ਤੋਂ 540 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
ਸਾਲਾਨਾ ਰਾਸ਼ਟਰੀ ਸੱਭਿਆਚਾਰਕ ਉਤਸਵ – ‘One India 2025’ ਦੌਰਾਨ LPU, ਜਲੰਧਰ ਤੋਂ LIVE …. वार्षिक राष्ट्रीय सांस्कृतिक महोत्सव – ‘One India 2025’ के दौरान LPU, जालंधर से LIVE https://t.co/6ZjmHBlihD
— Bhagwant Mann (@BhagwantMann) October 8, 2025
ਇਸਤੋਂ ਇਲਾਵਾ ਪੰਜਾਬ ਵਿੱਚ ਆਏ ਹੜ੍ਹਾਂ ’ਤੇ CM ਮਾਨ ਨੇ ਕਿਹਾ ਕਿ ਆਲੋਚਨਾ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ। ਹੜ੍ਹ ਦੇ ਸਮੇਂ ਵੀ ਕੁਝ ਲੋਕਾਂ ਨੇ ਕਿਹਾ ਕਿ ਇਹ ਹੜ੍ਹ ਭਗਵੰਤ ਮਾਨ ਲਿਆਇਆ ਹੈ। ਉਹਨਾਂ ਤੰਜ਼ ਕਰਦਿਆਂ ਕਿਹਾ ਕਿ ਕੀ ਮੈਂ ਹਿਮਾਚਲ ਦੇ CM ਸੁੱਖੂ ਕੋਲ ਗਿਆ ਸੀ ਕਿ ਪਹਾੜ ਪੰਜਾਬ ਵੱਲ ਭੇਜ ਦਿਓ।