India Punjab

ਆਖ਼ਰ ਪੰਜਾਬ ਨੂੰ ਮਿਲੇਗਾ NHM ਫੰਡ! ਪੰਜਾਬ ਸਰਕਾਰ ਬਦਲੇਗੀ ‘ਆਮ ਆਦਮੀ ਕਲੀਨਿਕ’ ਦਾ ਨਾਂ!

ਬਿਉਰੋ ਰਿਪੋਰਟ: ਪੰਜਾਬ ਨੂੰ ਕੇਂਦਰ ਦੁਆਰਾ ਰੋਕੇ ਗਏ NHM (ਨੈਸ਼ਨਲ ਹੈਲਥ ਮਿਸ਼ਨ) ਦੇ ਫੰਡ ਮਿਲਣ ਦੀ ਉਮੀਦ ਹੈ। ਇਸ ਵਿਵਾਦ ਨੂੰ ਖ਼ਤਮ ਕਰਨ ਲਈ ਦੋਵਾਂ ਸਰਕਾਰਾਂ ਨੇ ਵਿਚਕਾਰਲਾ ਰਸਤਾ ਲੱਭ ਲਿਆ ਹੈ। ਅਜਿਹੇ ’ਚ ਰਣਨੀਤੀ ਬਣਾਈ ਗਈ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ 60-40 ਹਿੱਸੇ ਨਾਲ ਬਣੇ ਆਮ ਆਦਮੀ ਕਲੀਨਿਕ ਦੇ ਨਾਂ ਬਦਲ ਦਿੱਤੇ ਜਾਣਗੇ। ਪਰ ਆਮ ਆਦਮੀ ਕਲੀਨਿਕ ਸਰਕਾਰ ਦੁਆਰਾ ਖੁਦ ਬਣਾਈ ਗਈ ਜਾਂ ਕਿਸੇ ਵਿਅਕਤੀ ਦੁਆਰਾ ਦਾਨ ਕੀਤੀ ਗਈ ਇਮਾਰਤ ਵਿੱਚ ਚੱਲ ਰਹੇ ਹਨ। ਉਨ੍ਹਾਂ ਦੇ ਨਾਂ ਨਹੀਂ ਬਦਲਣਗੇ।

ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਖੁਦ ਪੰਜਾਬ ਯੂਨੀਵਰਸਿਟੀ ਵਿਖੇ ਆਯੋਜਿਤ ਪੰਜਾਬ ਵਿਜ਼ਨ 2047 ਦੌਰਾਨ ਪੱਤਰਕਾਰਾਂ ਨੂੰ ਦਿੱਤੀ। ਉਸ ਨੇ ਦੱਸਿਆ ਕਿ ਨਵਾਂ ਨਾਂ ਕੀ ਹੋਵੇਗਾ, ਉਹ ਯੋਜਨਾ ਵੀ ਤਿਆਰ ਹੈ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨਵੇਂ ਨਾਮ ਨਾਲ ਦੋਵੇਂ ਸਰਕਾਰਾਂ ਦੀ ਬਰਾਂਡਿੰਗ ਹੋਵੇਗੀ। ਉਹ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰਨਗੇ ਕਿ ਕਿੰਨੇ ਕਲੀਨਿਕਾਂ ਦਾ ਨਾਮ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਮਝੌਤਾ ਕੀਤਾ ਗਿਆ ਹੈ।