Punjab

ਪੰਜਾਬ ‘ਚ 10 ਰੁਪਏ ‘ਚ ਵੰਡੀ ਗਈ ਮੌਤ ! 6 ਤਾਜ਼ਾ ਮੌਤਾਂ ! 2 ਦਿਨਾਂ ‘ਚ 16 ਮੌੌਤਾਂ ,NHRC ਨੇ ਰਿਪੋਰਟ ਮੰਗੀ

ਬਿਉਰੋ ਰਿਪੋਰਟ : ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ । ਗੁਜਰਾ ਪਿੰਡ ਦੇ ਬਾਅਦ ਸ਼ੁੱਕਰਵਾਰ ਨੂੰ ਸੁਨਾਮ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਜਾਨ ਚੱਲੀ ਗਈ ਹੈ । ਤਕਰੀਬਨ 1 ਦਰਜ ਤੋਂ ਜ਼ਿਆਦਾ ਲੋਕਾਂ ਦੀ ਹਾਲਤ ਖਰਾਬ ਹੈ ਜਿੰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ 2 ਦਿਨਾਂ ਦੇ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾ ਦਾ ਅੰਕੜਾ 16 ਪਹੁੰਚ ਗਿਆ ਹੈ । ਉਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਰਿਪੋਰਟ ਪੰਜਾਬ ਸਰਕਾਰ ਸਰਕਾਰ ਕੋਲੋ ਮੰਗੀ ਹੈ। ਕਮਿਸ਼ਨ ਨੇ ਚਾਰ ਹਫ਼ਤਿਆਂ ਸਮਾਂ ਦਿੱਤਾ ਹੈ ।

ਸ਼ੁੱਕਰਵਾਰ ਨੂੰ ਸੁਨਾਮ ਏਰੀਆਂ ਵਿੱਚ ਜਿਨਾਂ ਲੋਕਾਂ ਨੇ ਆਪਣੀ ਜਾਨ ਗਵਾਈ,ਉਨ੍ਹਾਂ ਵਿੱਚ ਗਿਆਨ ਸਿੰਘ,ਗੁਰਮੀਤ ਸਿੰਘ,ਬੰਦੂ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਰਹੇ । ਇੰਨਾਂ ਵਿੱਚੋ ਗਿਆਨ ਸਿੰਘ ਦੀ ਮੌਤ ਵੀਰਵਾਰ ਦੀ ਰਾਤ ਹੋ ਚੁੱਕੀ ਸੀ । ਇਸ ਤੋਂ ਇਲਾਵਾ ਪਰਮਜੀਤ ਸਿੰਘ,ਭੋਲਾ,ਰਵਿਨਾਥ,ਬੂਟਾ ਸਿੰਘ,ਕਰਮਜੀਤ ਸਿੰਘ,ਦਰਸ਼ਰਨ ਸਿੰਘ,ਰਫੀ ਨਾਥ ਅਤੇ ਲੱਛਮਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੇ । ਇੰਨਾਂ ਸਾਰਿਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ ।

ਸੰਗਰੂਰ ਵਿੱਚ 3 ਦਿਨਾਂ ਦੇ ਅੰਦਰ ਜ਼ਹਿਰੀਲੀ ਸ਼ਰਾਬ ਨਾਲ 13 ਲੋਕਾਂ ਨੇ ਜਾਨ ਗਵਾਈ ਹੈ । ਦੱਸਿਆ ਜਾ ਰਿਹਾ ਹੈ ਕਿ ਜਿਸ ਬਰਾਂਡ ਦੀ ਸ਼ਰਾਬ ਪੀਣ ਨਾਲ ਗੁਜਰਾਂ ਪਿੰਡ ਦੇ 8 ਲੋਕਾਂ ਦੀ ਮੌਤ ਹੋਈ ਸੀ । ਸੁਨਾਮ ਇਲਾਕੇ ਦੇ ਲੋਕਾਂ ਨੇ ਵੀ ਉਸੇ ਬਰਾਂਡ ਦੀ ਸ਼ਰਾਬ ਪੀਤੀ ਸੀ ।

ਵਿਖਾਈ ਦੇਣਾ ਬੰਦ,ਚੱਕਰ ਆਉਣ ਦੀ ਸ਼ਿਕਾਇਤ

ਸੁਨਾਮ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੇ ਮਰਨ ਦੀਆਂ ਖਬਰਾਂ ਮਿਲ ਦੇ ਹੀ ਜ਼ਿਲ੍ਹਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ । ਸਿਹਤ ਵਿਭਾਗ ਦੀ ਟੀਮਾਂ ਟਿੱਬੀ ਰਵਿਦਾਸਪੁਰ ਬਸਤੀ ਪਹੁੰਚ ਗਈ । ਬਿਮਾਰ ਲੋਕਾਂ ਦਾ ਇਲਾਜ ਸ਼ੁਰੂ ਕੀਤਾ । ਇੱਥੇ ਕਈ ਲੋਕਾਂ ਦੀ ਤਬੀਅਤ ਖਰਾਬ ਹੋਈ । ਸ਼ਰਾਬ ਪੀਣ ਵਾਲੇ ਲੋਕਾਂ ਦੀਆਂ ਅੱਖਾਂ ਤੋਂ ਵਿਖਾਈ ਨਹੀਂ ਦੇ ਰਿਹਾ ਹੈ ਉਨ੍ਹਾਂ ਨੂੰ ਚੱਕਰ ਆਉਣ ਦੀ ਸ਼ਿਕਾਇਤ ਕੀਤੀ ।

DSP ਮਨਦੀਪ ਸਿੰਘ ਸੰਧੂ ਆਪਣੀ ਟੀਮ ਦੇ ਨਾਲ ਟਿੱਬੀ ਰਵੀਦਾਸਪੁਰ ਬਸਤੀ ਵਿੱਚ ਪਹੁੰਚੇ । ਪੁਲਿਸ ਨੇ ਇੱਥੇ ਸਰਚ ਆਪਰੇਸ਼ਨ ਚਲਾਇਆ ਜਿੱਥੇ ਸ਼ਰਾਬ ਦੀਆਂ ਕੁਝ ਬੋਤਲਾਂ ਬਰਾਦਮ ਹੋਈਆਂ । ਇਹ ਸ਼ਰਾਬ ਉਸੇ ਬਰੈਂਡ ਦੀ ਹੈ ਜੋ ਗੁਜਰਾਂ ਪਿੰਡ ਤੋਂ ਬਰਾਮਦ ਹੋਈ ।

10 ਰੁਪਏ ਵਿੱਚ ਮਿਲ ਦੀ ਹੈ ਸ਼ਰਾਬ

ਟਿੱਬੀ ਰਵਿਦਾਰਪੁਰ ਬਸਤੀ ਵਿੱਚ ਰਹਿਣ ਵਾਲੀ ਔਰਤਾਂ ਨੇ ਦੱਸਿਆ ਕਿ ਇੱਥੇ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਖੁੱਲੇਆਮ ਚੱਲ ਦਾ ਹੈ ਸਸਤੀ ਸ਼ਰਾਬ ਦਾ ਲਾਲਚ ਦੇਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਔਰਤਾਂ ਨੇ ਕਿਹਾ ਕਿ ਉਨ੍ਹਾਂ ਦੀ ਬਸਤੀ ਵਿੱਚ 10,20 ਅਤੇ 30 ਰੁਪ ਵਿੱਚ ਸ਼ਰਾਬ ਮਿਲ ਜਾਂਦੀ ਹੈ । ਇਹ ਪੈਗ ਦੇ ਹਿਸਾਬ ਨਾਲ ਗਿਲਾਸ ਵਿੱਚ ਪਾਕੇ ਸ਼ਰਾਬ ਪਰੋਸੀ ਜਾਂਦੀ ਹੈ ।