Punjab

ਪੰਜਾਬ ਦੇ ਇਸ ਸਟੇਸ਼ਨ ‘ਤੇ ਖੁੱਲਿਆ ਰੈਸਟੋਰੈਂਟ ਆਨ ਵਹੀਲਸ’ !

ਬਿਉਰੋ ਰਿਪੋਰਟ : ਜੰਮੂ ਰੇਲਵੇ ਸਟੇਸ਼ਨ ਤੋਂ ਬਾਅਦ ਹੁਣ ਫਿਰੋਜ਼ਪੁਰ ਮੰਡਲ ਨੇ ਦੂਜਾ ਰੇਲ ਕੋਚ ਰੈਸਟੋਰੈਂਟ ਪਠਾਨਕੋਟ ਕੈਂਟ ਸਟੇਸ਼ਨ ‘ਤੇ ਖੋਲਿਆ ਹੈ । 14 ਨਵੰਬਰ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ । ਇਸ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਕੰਪਲੈਕਸ ਵਿੱਚ ਖੋਲਿਆ ਗਿਆ ਹੈ। ਇਸ ਨੂੰ ਰੈਸਟੋਰੈਂਟ ਆਨ ਵਹੀਲਸ ਜਾਂ ਰੇਲਵੇ ਦਾ ਫੂਡ ਆਨ ਵਹੀਨ ਦੇ ਨਜ਼ਰੀਏ ਨਾਲ ਤਿਆਰ ਕੀਤਾ ਗਿਆ ਹੈ। ਇਹ ਸਹੂਲਤ ਰੇਲ ਯਾਤਰੀਆਂ ਨੂੰ 24 ਘੰਟੇ ਲਈ ਦਿੱਤੀ ਜਾਵੇਗੀ।

ਆਪਣੇ ਪਸੰਦ ਦੇ ਭੋਜਨ ਦਾ ਆਨੰਦ ਲਿਉ

ਇਸ ਕੋਚ ਰੈਸਟੋਰੈਂਟ ਵਿੱਚ ਸਸਤੀ ਦਰਾਂ ਵਿੱਚ ਯਾਤਰੀਆਂ ਨੂੰ ਪਸੰਦ ਦਾ ਭੋਜਨ ਮਿਲੇਗਾ । ਇਹ ਪਹਿਲਾਂ 5 ਸਾਲ ਦੇ ਲਈ ਹੋਵੇਗੀ। ਇਸ ਕੋਚ ਰੈਸਟੋਰੈਂਟ ਵਿੱਚ AC ਦੀ ਸੁਵਿਧਾ ਹੈ ਅਤੇ ਇਸ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਜਾਇਆ ਗਿਆ ਹੈ ।

ਸ਼ਾਨਦਾਰ ਖਾਣੇ ਦੀ ਸੁਵਿਧਾ ਹੋਵੇਗੀ

ਰੇਲਵੇ ਦਾ ਦਾਅਵਾ ਹੈ ਕਿ ਯਾਤਰੀਆਂ ਨੂੰ ਹੈਸਟੋਰੈਂਟ ਆਨ ਵਹੀਰ ਵਿੱਚ ਚੰਗੇ ਖਾਣੇ ਦਾ ਅਹਿਸਾਸ ਹੋਵੇਗਾ । ਇਸ ਏਸੀ ਰੈਸਟੋਰੈਂਟ ਵਿੱਚ ਯਾਤਰੀਆਂ ਨੂੰ ਸਟੇਸ਼ਨ ‘ਤੇ ਹੀ ਸ਼ਾਨਦਾਰ ਖਾਣੇ ਦੀ ਸੁਵਿਧਾ ਮਿਲੇਗੀ । ਇਸ ਅਨੌਖੀ ਪਹਿਲ ਦੀ ਸ਼ੁਰੂਆਤ ਰੇਲਵੇ ਦੀ ਆਮਦਨ ਵਧਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਹੈ ।