The Khalas Tv Blog Kitabi Gallan ਪੰਜਾਬ ‘ਚ ਵੱਡੇ ਬੀਜ ਘੁਟਾਲੇ ਦਾ ਪਰਦਾਫਾਸ਼ ! ਦਫਤਰਾਂ ਦੀ ਫਾਈਲਾਂ ‘ਚ ਪੈਦਾ ਹੋਈ ਫਸਲ, MSP ਤੋਂ ਵੱਧ ਪੈਸਾ ਵੀ ਦਿੱਤਾ
Kitabi Gallan Punjab

ਪੰਜਾਬ ‘ਚ ਵੱਡੇ ਬੀਜ ਘੁਟਾਲੇ ਦਾ ਪਰਦਾਫਾਸ਼ ! ਦਫਤਰਾਂ ਦੀ ਫਾਈਲਾਂ ‘ਚ ਪੈਦਾ ਹੋਈ ਫਸਲ, MSP ਤੋਂ ਵੱਧ ਪੈਸਾ ਵੀ ਦਿੱਤਾ

ਬਿਉਰੋ ਰਿਪੋਰਟ – (Jalandhar Seed Fraud) ਜਲੰਧਰ ਵਿੱਚ ਖੇਤੀਬਾੜੀ ਦਫਤਰ ਵਿੱਚ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ । ਖੇਤੀਬਾੜੀ ਮੰਤਰੀ ਦੇ ਵੱਲੋਂ ਬਿਠਾਈ ਗਈ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਰਾਜ ਬੀਜ ਪ੍ਰਮਾਣਕ ਸੰਸਥਾ ਦੇ ਖੇਤਰੀ ਜਲੰਧਰ ਦਫਰਤ ਵਿੱਚ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਬਿਜਾਈ ਖੇਤਾਂ ਦੀ ਬਜਾਏ ਕਾਗ਼ਜ਼ਾਂ ਵਿੱਚ ਵਿਖਾਈ ਹੈ । ਉਧਰ ਜਾਂਚ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ (Punjab Agriculture Minister Gurmeet singh Khuddian) ਨੇ ਵਧੀਕ ਸਕੱਤਰ ਨੂੰ ਮੁਲਜ਼ਮ ਅਫਸਰਾਂ ਖਿਲਾਫ ਕਰਵਾਈ ਦੇ ਨਿਰਦੇਸ਼ ਦਿੱਤੇ ਹਨ । ਖੁਡੀਆ ਨੇ ਕਿਹਾ ਕਿਸਾਨਾਂ ਨਾਲ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ ।

27 ਸਤੰਬਰ ਨੂੰ ਸੌਂਪੀ ਦੀ ਗਈ ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ ਇਹ ਜਲੰਧਰ ਦੇ ਖੇਤੀਬਾੜੀ ਮਹਿਕਮੇ ਦੇ ਦਫਤਰ, ਬੀਜ ਡੀਲਰਾਂ ਅਤੇ ਟਰੇਡਰਾਂ ਨਾਲ ਮਿਲੀਭੁਗਤ ਨਾਲ ਹੋਈ ਹੈ । ਇਸ ਦੀ 4 ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਸੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 6 ਅਦਾਰਿਆਂ ਜ਼ਰੀਏ 1315 ਏਕੜ ਰਕਬੇ ਵਿਚ ਫਾਊਂਡੇਸ਼ਨ ਬੀਜ ਦੀ ਬਿਜਾਈ ਕਰਾਈ ਗਈ ਜਿਸ ਦੀ ਉਪਜ ਹਾਸਲ ਕਰਕੇ ਤਸਦੀਕਸ਼ੁਦਾ ਬੀਜ ਅੱਗੇ ਕਿਸਾਨਾਂ ਨੂੰ ਦਿੱਤਾ ਜਾਣਾ ਸੀ। ਇਹ ਵੀ ਵਿਖਾਇਆ ਗਿਆ ਕਿ ਕਿਸਾਨਾਂ ਤੋਂ ਮੱਕੀ ਦੀ ਫਸਲ MSP ਤੋਂ ਵੱਧ ਰੇਟ ਤੇ ਖਰੀਦੀ ਗਈ ।

‘ਦ ਟ੍ਰਿਬਿਉਨ ਦੀ ਰਿਪੋਰਟ ਦੇ ਮੁਤਾਬਿਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੱਕੀ ਦੇ ਬੀਜ ਦੀ ਸਰਟੀਫਿਕੇਸ਼ਨ ਦਾ ਸਾਰਾ ਰਕਬਾ ਕੁੱਝ ਦਲਾਲਾਂ ਤੇ ਬੀਜ ਟਰੇਡਰਜ਼ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ‘ਤੇ ਸਿਰਫ ਕਾਗਜ਼ਾਂ ਵਿੱਚ ਹੀ ਵਿਖਾਇਆ ਗਿਆ । ਪੜਤਾਲ ਦੇ ਦੌਰਾਨ ਟੀਮ ਨੂੰ ਧਮਕਾਇਆ ਵੀ ਗਿਆ ।

ਜਾਂਚ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਫ਼ਰਜ਼ੀ ਅਤੇ ਗੈਰ ਮਿਆਰੀ ਬੀਜ ਪੈਦਾ ਕਰਕੇ ਵੰਡਿਆ ਜਾ ਰਿਹਾ ਹੈ। ਇਸ ਵਿੱਚ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚਲੇ ਮੱਕੀ ਦੇ ਫਾਊਂਡੇਸ਼ਨ ਬੀਜ ਦੇ ਕਾਸ਼ਤਕਾਰ ਕਿਸਾਨਾਂ ਨਾਲ ਦਿੱਤੇ ਗਏ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਸੰਪਰਕ ਕੀਤਾ ਤਾਂ ਪਾਇਆ ਗਿਆ ਕਿ ਇਹ ਨੰਬਰ 2 ਜਾਂ ਤਿੰਨ ਬੀਜ ਟਰੇਡਰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਸਨ।

ਜਲੰਧਰ ਖੇਤੀਬਾੜੀ ਮਹਿਕਮੇ ਨੇ 1319 ਏਕੜ ਰਕਬੇ ਵਿੱਚ ਸਿਰਫ਼ 4 ਏਕੜ ਰਕਬਾ ਹੀ ਸਹੀ ਸੀ । ਜਾਂਚ ਰਿਪੋਰਟ ਵਿੱਚ ਮੱਕੀ, ਜਵੀ ਅਤੇ ਬਰਸੀਮ ਦੇ ਬੀਜਾਂ ਨੂੰ ਪੈਦਾ ਕਰਨ ਵਾਲੇ ਇਸ ਘੁਟਾਲੇ ਵਿੱਚ ਗੜਬੜੀ ਕਰਨ ਵਾਲੇ ਟਰੇਡਜ਼ ਨੂੰ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ ।

Exit mobile version