Punjab

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਦੀ ਤਿਆਰੀ ! 1 ਅਕਤੂਬਰ ਤੋਂ ਇਹ ਨਵਾਂ ਸਮਾਂ ਹੋ ਸਕਦਾ ਹੈ !

ਬਿਉਰੋ ਰਿਪੋਰਟ : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਮੇਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ । ਸਿੱਖਿਆ ਵਿਭਾਗ 1 ਅਕਤੂਬਰ ਤੋਂ ਸਮਾਂ ਬਦਲ ਸਕਦੇ ਹਨ । ਜਲਦ ਹੀ ਸਿੱਖਿਆ ਮੰਤਰੀ ਇਸ ਦਾ ਐਲਾਨ ਕਰ ਸਕਦੇ ਹਨ। ਸਰਦੀਆਂ ਦੇ ਮੌਸਮ ਨੂੰ ਵੇਖ ਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਸਵੇਰ ਸਾਢੇ 8 ਵਜੇ ਤੋਂ ਦੁਪਹਿਰ 2 ਵਜਕੇ 50 ਮਿੰਟ ਤੱਕ ਹੋ ਸਕਦਾ ਹੈ ।

ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦਸੰਬਰ ਮਹੀਨੇ ਵਿੱਚ ਸਕੂਲ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਵਿੱਚ ਮੁੜ ਤੋਂ ਬਦਲਾਅ ਕਰੇਗੀ । ਇਸ ਵੇਲੇ ਸਵੇਰ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਖੁੱਲ ਰਹੇ ਹਨ। ਪਿਛਲੇ ਸਾਲ 2022 ਵਿੱਚ ਧੁੰਦ ਦੇ ਕਾਰਨ ਸੜਕੀ ਹਾਦਸਿਆਂ ਦੀ ਵਜ੍ਹਾ ਕਰਕੇ ਸੂਬਾ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰ 10 ਵਜੇ ਕਰਨ ਦੇ ਨਿਰਦੇਸ਼ ਦਿੱਤੇ ਸਨ।