ਬਿਉਰੋ ਰਿਪੋਰਟ – ਪੰਜਾਬ ਵਿੱਚ ਮੌਸਮ ਦੇ ਬਦਲਾਅ ਨਾਲ ਹੁਣ ਸਕੂਲ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ । ਸਿੱਖਿਆ ਵਿਭਾਗ ਦੇ ਪੱਤਰ ਦੇ ਮੁਤਾਬਿਕ ਹੁਣ ਸਰਕਾਰੀ ਸਕੂਲ ਸਵੇਰੇ ਸਾਢੇ 8 ਵਜੇ ਖੁੱਲ੍ਹਣਗੇ। ਸਕੂਲਾਂ ਦੇ ਖੁੱਲ਼੍ਹਣ ਦਾ ਨਵਾਂ ਸਮਾਂ 1 ਮਾਰਚ 2025 ਤੋਂ ਲਾਗੂ ਹੋਵੇਗਾ ।
ਸਕੂਲ ਵਿੱਚ ਪਹਿਲੀ ਕਲਾਸ 8.55 ਤੋਂ 9.35 ਤੱਕ ਹੋਵੇਗੀ । 12.15 ਤੋਂ 12.50 ਤੱਕ ਲੰਚ ਬ੍ਰੇਕ ਰਹੇਗਾ। ਸਕੂਲ ਦੀ ਛੁੱਟੀ ਦੁਪਹਿਰ 2:50 ਵਜੇ ਹੋਵੇਗੀ ।