Punjab

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਰੂਰੀ ਸੂਚਨਾ! ਘਰੇਲੂ ਪ੍ਰੀਖਿਆਵਾਂ ਦਾ 5 ਅਕਤੂਬਰ ਨੂੰ ਹੋਣ ਵਾਲਾ ਪੇਪਰ ਮੁਲਤਵੀ

Aadhaar data of children in Punjab schools will be safe: action will be taken against careless teachers; Strict orders issued by the Education Department

ਬਿਉਰੋ ਰਿਪੋਰਟ: ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਐਸ.ਈ.ਆਰ.ਟੀ. ਪੰਜਾਬ ਡਾ. ਅਮਨਦੀਪ ਕੌਰ ਵਲੋਂ ਪਹਿਲੀ ਟਰਮ ਦੀਆਂ ਲਈਆਂ ਜਾ ਰਹੀਆਂ ਘਰੇਲੂ ਪ੍ਰੀਖਿਆਵਾਂ ਦਾ 5 ਅਕਤੂਬਰ ਨੂੰ ਹੋਣ ਵਾਲਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਪੇਪਰ 11 ਅਕਤੂਬਰ ਨੂੰ ਲਏ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਮੂਹ ਸਕੂਲ ਮੁਖੀਆਂ ਨੂੰ ਵੈੱਬ ਸਾਈਟ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਹੈ।

ਵਿਭਾਗ ਵੱਲੋਂ ਜਾਰੀ ਚਿੱਠੀ ਮੁਤਾਬਕ Term Exam-1, 2024-25 ਦੀ ਡੇਟਸ਼ੀਟ ਵਿੱਚ ਇਹ ਅੰਸ਼ਿਕ ਤਬਦੀਲੀ ਫੀਲਡ ਵਿੱਚੋਂ ਲਗਾਤਾਰ ਆ ਰਹੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਗਈ ਹੈ।