Punjab

PSEB 10th,12th Result 2023 ਨੂੰ ਲੈ ਕੇ ਵੱਡਾ ਅਪਡੇਟ ! ਜਾਣੋ ਕਦੋਂ ਅਤੇ ਕਿੱਥੇ ਜਾਰੀ ਹੋਵੇਗਾ ਨਤੀਜਾ

ਬਿਊਰ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ 2023(PSEB 10th,12th Result 2023) ਨਤੀਜੇ ਜਲਦ ਆਉਣ ਵਾਲੇ ਹਨ। 5ਵੀਂ ਅਤੇ 8ਵੀਂ ਦੇ ਬੋਰਡ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੁਣ 10ਵੀ ਅਤੇ 12ਵੀਂ ਦੇ ਵਿਦਿਆਰਥੀ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਕਰ ਰਹੇ ਹਨ । PSEB ਦੇ ਸੂਤਰਾਂ ਦੇ ਮੁਤਾਬਿਕ 12ਵੀਂ ਦੇ ਨਤੀਜੇ 28 ਜਾਂ 29 ਮਈ ਨੂੰ ਆਉਣਗੇ । ਜਦਕਿ 10ਵੀਂ ਦੇ ਨਤੀਜੇ 1 ਜਾਂ ਫਿਰ 2 ਦਿਨ ਪਹਿਲਾਂ ਐਲਾਨੇ ਜਾ ਸਕਦੇ ਹਨ । 31 ਮਈ ਤੋਂ ਪਹਿਲਾਂ PSEB ਨੂੰ ਨਤੀਜਿਆਂ ਦਾ ਐਲਾਨ ਕਰਨਾ ਹੈ । CBSE ਦੇ 10ਵੀਂ ਅਤੇ 12ਵੀ ਦੇ ਨਤੀਜੇ ਇੱਕੇ ਦਿਨ 12 ਮਈ ਨੂੰ ਐਲਾਨੇ ਗਏ ਸਨ । ਹਾਲਾਂਕਿ PSEB ਨੇ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰ ਇਹ ਹੀ ਜਾਣਕਾਰੀ ਦੇ ਰਹੇ ਹਨ । 12ਵੀਂ ਦੀ ਪ੍ਰੀਖਿਆ 20 ਫਰਵਰੀ ਤੋਂ 21 ਅਪ੍ਰੈਲ ਦੇ ਵਿਚਾਲੇ ਹੋਈ ਸੀ ਜਦਕਿ 10ਵੀਂ ਦੇ ਇਮਤਿਹਾਨ 24 ਮਾਰਚ ਤੋਂ 20 ਅਪ੍ਰੈਲ ਦੇ ਵਿੱਚ ਹੋਏ ਸਨ ।

PSEB 10th 12th Result 2023 ਦੇ ਨਤੀਜੇ ਚੈੱਕ ਕਰਨ ਦਾ ਤਰੀਕਾ

ਵਿਦਿਆਰਥੀ ਸਭ ਤੋਂ ਪਹਿਲਾਂ ਅਧਿਕਾਰਿਕ ਵੈਬਸਾਇਟ pseb.ac.in ‘ਤੇ ਜਾਣ ।
ਉਨ੍ਹਾਂ ਦੇ ਹੋਮ ਪੇਜ ‘ਤੇ ਪੰਜਾਬ ਬੋਰਡ 10ਵੀਂ ਨਤੀਜੇ 2023 ਅਤੇ PSEB 12ਵੀ ਦੇ ਨਤੀਜੇ 2023 ਦੇ ਲਈ ਲਿੰਕ ‘ਤੇ ਕਲਿੱਕ ਕਰੋ
ਇੱਕ ਵਿੰਡੋ ਵਿਖਾਈ ਦੇਵੇਗੀ ,ਆਪਣੇ ਲਾਗ ਇਨ ਬਾਰੇ ਜਾਣਕਾਰੀ ਦਿਉ ਅਤੇ ਫਿਰ ਸਬਮਿਟ ਕਰਕੇ ਕਲਿੱਕ ਕਰੋ ।
ਤੁਹਾਡਾ ਪੰਜਾਬ ਕਲਾਸ 12ਵੀਂ ਦੀ ਨਤੀਜਾ ਜਾਂ ਫਿਰ ਕਲਾਸ 10ਵੀਂ ਦਾ ਨਤੀਜਾ ਸਕ੍ਰੀਨ ‘ਤੇ ਵਿਖਾਈ ਦੇਵੇਗਾ
ਤੁਸੀਂ ਉਸ ਨੂੰ ਡਾਊਨਲੋਡ ਕਰਕੇ ਉਸ ਦੀ ਹਾਰਡ ਕਾਪੀ ਕੱਢ ਸਕਦੇ ਹੋ ।