ਬਿਉਰੋ ਰਿਪੋਰਟ : ਪੰਜਾਬ ਹਰਿਆਣਾ ਵਿੱਚ ਸੰਘਣੀ ਧੁੰਦ ਨਾਲ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ ਇਸੇ ਦੌਰਾਨ ਇੱਕ ਭਿਆਨਕ ਹਾਦਸਾ ਸਾਹਮਣੇ ਆਇਆ ਹੈ । ਪਾਣੀਪਤ ਦੇ ਸਿਵਾਹ ਪਿੰਡ ਵਿੱਚ ਧੁੰਦ ਦੀ ਵਜ੍ਹਾ ਕਰਕੇ ਕਾਰ ਨਹਿਰ ਵਿੱਚ ਡਿੱਗ ਗਈ। ਜਿਸ ਵਿੱਚ 2 ਸਕੇ ਭਰਾ ਸਵਾਰ ਸਨ । ਦੋਵੇ ਵੱਖ-ਵੱਖ ਕੰਪਨੀਆਂ ਵਿੱਚ ਮੈਨੇਜਰ ਸਨ। ਕਾਰ ਡਿੱਗ ਦੇ ਮੌਕੇ ‘ਤੇ ਭੀੜ ਜੁੱਟ ਗਈ । ਵੱਡੇ ਭਰਾ ਨੇ ਸੀਟ ਬੈੱਟ ਦੇ ਹੁੱਕ ਨਾਲ ਕਿਸੇ ਤਰ੍ਹਾਂ ਸ਼ੀਸਾ ਤੋੜਿਆ ਅਤੇ ਆਪਣੇ ਛੋਟੇ ਭਰਾ ਨੂੰ ਬਾਹਰ ਕੱਢਿਆ ਅਤੇ ਨਹਿਰ ਵਿੱਚ ਤੈਰ ਦੇ ਹੋਏ ਕਿਨਾਰੇ ਪਹੁੰਚ ਗਿਆ। ਉਧਰ ਪੰਜਾਬ ਵਿੱਚ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਅਤੇ ਹੋਰ ਠੰਡ ਦੀ ਭਵਿੱਖਬਾੜੀ ਕੀਤੀ ਹੈ । ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਤਾਂ ਪਾਰਾ ਤਾਂ ਜ਼ੀਰੋ ਡਿਗਰੀ ਪਹੁੰਚ ਗਿਆ,ਜਦਕਿ ਹੋਰ ਜ਼ਿਲ੍ਹੇ ਵੀ ਜ਼ੀਰੋ ਦੇ ਆਲੇ-ਦੁਆਲੇ ਪਹੁੰਚ ਚੁੱਕੇ ਹਨ ।
ਇਸ ਜ਼ਿਲ੍ਵੇ ਵਿੱਚ ਪਾਰਾ ਜ਼ੀਰੋ
ਮੌਸਮ ਵਿਭਾਗ ਨੇ 17 ਜਨਵਰੀ ਤੱਕ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਹੈ ਯਾਨੀ ਜ਼ਬਰਦਸਤ ਧੁੰਦ ਰਹੇਗੀ । ਇਸ ਤੋਂ ਅਗਲੇ ਦਿਨਾਂ ਦੇ ਲਈ ਯੈਲੀ ਅਲਰਟ ਹੈ,ਯਾਨੀ ਧੁੰਦ ਤੋਂ ਰਾਹਤ ਮਿਲੇਗੀ । ਪੰਜਾਬ ਦੇ ਤਾਪਮਾਨ ਮਾਮੂਲੀ 0.2 ਵਧਿਆ ਹੈ। ਪਰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕਾਬਾ ਛੇੜ ਦੀ ਠੰਡ ਨੇ ਬੁਰਾ ਹਾਲ ਕੀਤਾ ਹੋਇਆ ਹੈ । 15 ਜਨਵਰੀ ਵਾਂਗ 16 ਜਨਵਰੀ ਨੂੰ ਵੀ ਸ਼ਹੀਦ ਭਗਤ ਸਿੰਘ ਨਗਰ ਦਾ ਤਾਪਮਾਨ ਲਗਾਤਾਰ ਦੂਜੇ ਦਿਨ ਜ਼ੀਰੋ ਤੋਂ ਵੀ ਹੇਠਾਂ 0.4 ਡਿਗਰੀ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਇੱਥੇ 0.2 ਡਿਗਰੀ ਰਾਤ ਅਤੇ ਸਵੇਰ ਦਾ ਤਾਪਮਾਨ ਸੀ । ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ 360 ਤਾਪਮਾਨ ਵਿੱਚ ਪਿਛਲੇ 48 ਘੰਟੇ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲੀ ਹੈ ਇੱਥ ਅੱਜ ਸਵੇਰ ਦਾ ਤਾਪਮਾਨ 2.7 ਡਿਗਰੀ ਦਰਜ ਕੀਤਾ ਗਿਆ ਹੈ। ਲੁਧਿਆਣਾ,ਪਟਿਆਲਾ,ਬਠਿੰਡਾ,ਫਰੀਦਕੋਟ,ਗੁਰਦਾਸਪੁਰ,ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਤਾਪਮਾਨ 3 ਡਿਗਰੀ ਦੇ ਆਲੇ ਦੁਆਲੇ ਹੈ । ਜਦਕਿ ਅੰਮ੍ਰਿਤਸਰ,ਬਰਨਾਲਾ,ਫਰੀਦੋਕਟ ਵਿੱਚ ਰਾਤ ਅਤੇ ਸਵੇਰ ਦਾ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਹੈ । 16 ਜਨਵਰੀ ਦੀ ਸਵੇਰ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ।
ਉਧਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਠੰਡ ਲੋਕਾਂ ਦਾ ਬੁਰਾ ਹਾਲ ਕਰ ਰਹੀ ਹੈ,ਮਹਿੰਦਰਗੜ੍ਹ ਦੀ ਰਾਤ ਸਭ ਤੋਂ ਠੰਡੀ ਰਹੀ ਹੈ, ਇੱਥੇ ਪਾਰਾ 0.7 ਡਿਗਰੀ ਰਿਹਾ,5 ਜ਼ਿਲ੍ਹੇ ਹਿਸਾਰ,ਹਿਸਾਰ ਦਾ ਬਾਲਸਮੰਦ,ਪੰਚਕੂਲਾ ਅਤੇ ਰਵਾੜੀ ਵਿੱਚ ਰਾਤ ਅਤੇ ਸਵੇਰ ਦਾ ਤਾਪਮਾਨ 2 ਡਿਗਰੀ ਦਰਜ ਕੀਤਾ ਗਿਆ ਹੈ। 5 ਦਿਨ ਅਜਿਹਾ ਹੀ ਮੌਸਮ ਰਹੇਗਾ । ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਅਤੇ ਜੀਂਦ ਸ਼ਾਮਲ ਹਨ। ਇੱਥੇ ਵਿਜ਼ੀਬਿਲਟੀ ਲਗਭਗ 25 ਮੀਟਰ ਹੈ। ਜੀਟੀ ਬੈਲਟ ‘ਤੇ ਪੈਂਦੇ ਜ਼ਿਲਿਆਂ ‘ਚ ਤਾਪਮਾਨ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ।
ਹਿਮਾਚਲ ਵਿੱਚ ਅੱਜ ਅਤੇ ਕੱਲ੍ਹ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਲਾਹੌਲ ਸਪਿਤੀ, ਕਿਨੌਰ, ਚੰਬਾ, ਸ਼ਿਮਲਾ ਦੇ ਕਈ ਹਿੱਸਿਆਂ ‘ਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਮੀਂਹ ਅਤੇ ਬਰਫ਼ਬਾਰੀ ਦੀ ਕਮੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਜੇਕਰ ਬਰਫ਼ਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਸਿੱਧਾ ਹਿਮਾਚਲ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲੇਗਾ। ਦੋਵਾਂ ਰਾਜਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਉਧਰ ਮੱਧ ਪ੍ਰਦੇਸ਼ ਦੇ ਭੋਪਾਲ,ਇੰਦੌਰ ਸਮੇਤ ਕਈ ਹੋਰ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। 2 ਦਿਨ ਬਾਅਦ ਮੁੜ ਤੋਂ ਕੜਾਕੇ ਦੀ ਠੰਡ ਦੀ ਭਵਿੱਖਬਾੜੀ ਹੈ,ਰੀਵਾ ਵਿੱਚ ਸਵੇਰ ਅਤੇ ਰਾਤ ਦਾ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ ਹੈ । ਉਧਰ ਰਾਜਸਥਾਨ ਵਿੱਚ 7 ਜ਼ਿਲ੍ਹਿਾਂ ਵਿੱਚ ਅਗਲੇ 3 ਦਿਨ ਸੰਘਣੀ ਧੁੰਦ ਦਾ ਅਲਰਟ ਹੈ । ਮਾਉਂਟ ਆਬੂ ਵਿੱਚ ਦੂਜੇ ਦਿਨ ਸਿਰਫ ਤੋਂ ਹੇਠਾਂ ਤਾਪਮਾਨ ਦਰਜ ਕੀਤਾ ਗਿਆ ਹੈ ।