India Punjab

ਪੰਜਾਬ ‘ਚ ਲੋਕਾਂ ਦੇ ਕੰਮ ਰੁਕੇ ! 3 ਦਿਨਾਂ ਤੋਂ ਇਹ ਵੈੱਬ ਸਾਈਟ ਬੰਦ !

ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੀ ਸਾਂਝ ਪਹਿਲ ਦੀ ਆਧਿਕਾਰਿਕ ਵੈਬਸਾਇਟ PPSaanjh.in ਪਿਛਲੇ 3 ਦਿਨਾਂ ਤੋਂ ਬੰਦ ਹਨ । ਜਿਸ ਨਾਲ ਪੁਲਿਸ ਦੇ ਕੰਮਾਂ ਵਿੱਚ ਰੁਕਾਵਟ ਆ ਰਹੀ ਹੈ ਅਤੇ ਲੋਕਾਂ ਨੂੰ ਮੁਸ਼ਕਿਲਾਂ ਹੋ ਰਹੀ ਹੈ।

ਸਾਂਝ ਪਹਿਲ ਦੀ ਵੈੱਬਸਾਈਟ ਵੀਰਵਾਰ ਸਵੇਰੇ ਬੰਦ ਹੋ ਗਈ ਸੀ। ਜਿਸਦਾ ਇਸਤੇਮਾਲ ਲੋਕ ਪੁਲਿਸ ਸਚਾਈ,ਅਰਜ਼ੀਆਂ,ਖੋਈਆਂ ਹੋਈਆਂ ਮੋਬਾਇਲ ਫੋਨਾਂ ਅਤੇ ਦਸਤਾਵੇਜ਼ਾਂ ਦੀ ਰਿਪੋਰਟ ਕਰਨ ਅਤੇ ਇੱਥੇ ਤੱਕ ਕਿ ਪਾਸਪੋਰਟ ਸੰਬੰਧੀ ਵੈਰੀਫਿਕੇਸ਼ਨ ਲਈ ਕਰਦੇ ਹਨ । ਇਸ ਸਮੇਂ ਇਹ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਰੁੱਕੀ ਹੋਈ ਹੈ। ਲੋਕਾਂ ਨੂੰ ਕੰਮ ਕਰਵਾਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ ।

ਪੁਲਿਸ ਅਧਿਕਾਰੀਆਂ ਨੂੰ ਵੀ ਸਾਂਝ ਪਹਿਲ ਦੀ ਵੈੱਬ ਸਾਈਟ ਬੰਦ ਹੋਣ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਾਈਟ ਬੰਦ ਹੋਣ ਦੇ ਕਾਰਨ ਵਿਭਾਗ FIR ਦੀਆਂ ਨਕਲਾਂ, ਗੁਮਸ਼ੁਦਾ ਲੋਕਾਂ ਦੀਆਂ ਰਿਪੋਰਟਾਂ ਜਾਂ ਅਜਾਨ ਨਮੂਨਿਆਂ ਦੀਆਂ ਜਾਣਕਾਰੀਆਂ ਅਪਲੋਡ ਕਰਨ ਵਿੱਚ ਅਸਮਰੱਥ ਹੈ । ਲੁਧਿਆਣਾ ਦੇ ਇੱਕ ਪੁਲਿਸ ਸਟੇਸ਼ਨ ਦੇ SHO ਨੇ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਉਹ FIR ਅਤੇ ਹੋਰ ਰਿਪੋਰਟਾਂ ਅਪਲੋਡ ਕਰਨ ਵਿੱਚ ਅਸਮਰੱਥ ਹਨ।