ਬਿਊਰੋ ਰਿਪੋਰਟ (ਚੰਡੀਗੜ੍ਹ, 19 ਅਕਤੂਬਰ 2025): ਪੰਜਾਬ ਸਰਕਾਰ ਨੇ ਸੂਬੇ ਦੇ ਨੇਤਰਹੀਣ ਅਤੇ ਦਿਵਿਆਂਗ ਵਿਅਕਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦੀ ਆਵਾਜਾਈ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ 84.26 ਲੱਖ ਰੁਪਏ ਦੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਜਾਰੀ ਕਰ ਦਿੱਤੀ ਹੈ। ਇਹ ਐਲਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ, ਡਾ. ਬਲਜੀਤ ਕੌਰ ਨੇ ਕੀਤਾ।
ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਇਹ ਫੰਡ ਦਿਵਿਆਂਗ ਨਾਗਰਿਕਾਂ ਨੂੰ ਮੁਫ਼ਤ ਅਤੇ ਰਿਆਇਤੀ ਸਫ਼ਰ ਦੀ ਸਹੂਲਤ ਦੇਣ ਲਈ ਨਿਰਧਾਰਤ ਬਜਟ ਦਾ ਇੱਕ ਹਿੱਸਾ ਹੈ।
ਮੁੱਖ ਨੁਕਤੇ:
- ਨੇਤਰਹੀਣ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ 100 ਫੀਸਦੀ ਕਿਰਾਏ ਦੀ ਛੋਟ ਦਿੱਤੀ ਜਾਵੇਗੀ।
- ਹੋਰ ਦਿਵਿਆਂਗ ਵਿਅਕਤੀਆਂ (ਜਿਨ੍ਹਾਂ ਦੀ ਦਿਵਿਆਂਗਤਾ 40% ਜਾਂ ਇਸ ਤੋਂ ਵੱਧ ਹੈ) ਨੂੰ ਕਿਰਾਏ ਵਿੱਚ 50 ਫੀਸਦੀ ਦੀ ਛੋਟ ਮਿਲਦੀ ਹੈ।
- ਵਿੱਤੀ ਸਾਲ 2025-26 ਲਈ ਇਸ ਸਕੀਮ ਹੇਠ ਕੁੱਲ 3 ਕਰੋੜ 50 ਲੱਖ ਦਾ ਬਜਟ ਰੱਖਿਆ ਗਿਆ ਹੈ।
- ਇਸ ਵਿੱਚੋਂ, 2 ਕਰੋੜ 61 ਲੱਖ ਰੁਪਏ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ, ਅਤੇ ਹੁਣ ਜਾਰੀ ਕੀਤੇ ਗਏ 84.26 ਲੱਖ ਰੁਪਏ ਨਾਲ ਲਾਭਪਾਤਰੀਆਂ ਨੂੰ ਇਹ ਸਹੂਲਤ ਲਗਾਤਾਰ ਮਿਲਦੀ ਰਹੇਗੀ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸਸ਼ਕਤੀਕਰਨ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਉਹ ਆਤਮ-ਵਿਸ਼ਵਾਸ ਨਾਲ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣ।
ਨੇਤਰਹੀਣ ਅਤੇ ਦਿਵਿਆਂਗ ਜਨਾਂ ਨੂੰ ਮਾਨ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ
ਨੇਤਰਹੀਣਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਦੀ 100% ਛੋਟ
ਦਿਵਿਆਂਗ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ 50% ਦੀ ਛੋਟ
ਮਾਨ ਸਰਕਾਰ ਵੱਲੋਂ ₹84.26 ਲੱਖ ਦੀ ਰਾਸ਼ੀ ਜਾਰੀ pic.twitter.com/odbDSsE5Sx— AAP Punjab (@AAPPunjab) October 19, 2025